ਅਸ਼ਲੀਲ ਵੀਡੀਉ ‘ਚ ਦਿਸਤੀ ਔਰਤ ਨੇ ਡੀ.ਜੀ.ਪੀ. ਨੂੰ ਚਿੱਠੀ ਲਿਖੀ:

ਚੱਢਾ ਤੇ ਉਸ ਦਾ ਲੜਕਾ ਧਮਕੀਆਂ ਦੇ ਰਿਹੈ : ਰਵਿੰਦਰ ਕੌਰ

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ) : ਚਰਨਜੀਤ ਸਿੰਘ ਚੱਢਾ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਔਰਤ ਨੇ ਡੀ.ਜੀ.ਪੀ. ਪੰਜਾਬ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਪੱਤਰ ਲਿਖ ਕੇ ਚੱਢਾ ਪਰਵਾਰ ਤੋਂ ਜਾਨ ਮਾਲ ਦੀ ਹਿਫ਼ਾਜਤ ਕਰਨ ਦੀ ਮੰਗ ਕੀਤੀ ਹੈ।ਦਿਤੀ ਸ਼ਿਕਾਇਤ ‘ਚ ਰਵਿੰਦਰ ਕੌਰ ਨੇ ਕਿਹਾ, ”ਮੇਰੀ ਉਮਰ ਕਰੀਬ 43 ਸਾਲ ਹੈ। ਮੈਂ ਇਕ ਇਜਤਦਾਰ ਤੇ ਕਾਨੂੰਨ ਨੂੰ ਮੰਨਣ ਵਾਲੀ ਔਰਤ ਹਾਂ ਅਤੇ ਮੇਰੇ ਦੋ ਬੱਚੇ ਹਨ। ਮੈਂ ਪਿਛਲੇ ਕਰੀਬ 22 ਸਾਲ ਤੋਂ ਚੀਫ ਖਾਲਸਾ ਦੀਵਾਨ ਸੰਸਥਾ ਵਿਚ ਨੌਕਰੀ ਕਰਦੀ ਆ ਰਹੀ ਹਾਂ ਅਤੇ ਅੱਜ ਕੱਲ ਮੈਂ ਇਕ ਸਕੂਲ ‘ਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹਾਂ। ਮੈਂ ਅਪਣੀ ਪੜ੍ਹਾਈ ਵੀ ਇਸੇ ਸੰਸਥਾ ਤੋਂ ਪਾਸ ਕੀਤੀ ਹੋਈ ਹੈ। ਇਸ ਸੰਸਥਾ ਦਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਹੈ। ਉਕਤ ਚਰਨਜੀਤ ਸਿੰਘ ਚੱਢਾ ਪ੍ਰਧਾਨ ਜੋ ਕਿ ਪੰਜਾਬ ਦਾ ਬਹੁਤ ਹੀ ਪਾਵਰ ਫੁਲ ਵਿਅਕਤੀ ਹੈ, ਜਿਸ ਦਾ ਪੰਜਾਬ ਦੇ ਉਚ ਰਾਜਸੀ ਲੋਕਾਂ ਦੇ ਨਾਲ ਬਹੁਤ ਹੀ ਮੇਲ ਜੋਲ ਹੈ। ਚੱਢਾ ਮੇਰੇ ਪ੍ਰਤੀ ਬਹੁਤ ਹੀ ਪਿਆਰ ਵਾਲਾ ਵਤੀਰਾ ਅਪਣਾਉਦਾ ਸੀ ਤੇ ਮੈਨੂੰ ਬੇਟਾ ਬੇਟਾ ਕਹਿ ਕੇ ਬੁਲਾਉਂਦਾ ਸੀ ਤੇ ਮੇਰੇ ਹਰ ਕੰਮ ਦੀ ਬਹੁਤ ਤਾਰੀਫ਼ ਕਰਦਾ ਸੀ।” ਰਵਿੰਦਰ ਕੌਰ ਮੁਤਾਬਕ ਚੱਢਾ, ਜੋ ਕਿ ਚਰਿੱਤਰ ਦਾ ਬਹੁਤ ਹੀ ਮਾੜਾ ਕਿਸਮ ਦਾ ਵਿਅਕਤੀ ਸੀ ਤੇ ਮੇਰੇ ਪ੍ਰਤੀ ਮਾੜੀ ਨਜ਼ਰ ਰੱਖਦਾ ਹੋਣ ਕਾਰਨ, ਇਸ ਨੇ ਕਈ ਵਾਰ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ਾਂ ਕਰਨ ਲੱਗ ਪਿਆ ਅਤੇ ਮੈਨੂੰ ਅਪਣੇ ਨਾਲ ਸਬੰਧ ਬਣਾਉਣ ਲਈ ਕਹਿੰਦਾ ਰਿਹਾ ਤੇ ਜਦ ਮੈਂ ਮਨ੍ਹਾਂ ਕਰਦੀ ਹਾਂ ਮੈਨੂੰ ਧਮਕੀਆਂ ਦਿੰਤਾ ਕਿ ਤੈਨੂੰ ਪਤਾ ਹੈ ਕਿ ਮੈਂ ਇਸ ਸੰਸਥਾ ਦਾ ਪ੍ਰਧਾਨ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੇ ਨਾਲ ਤੇ ਇਸ ਤੋਂ ਇਲਾਵਾ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਮੇਰੇ ਸਬੰਧ ਤੇ ਰਿਸ਼ਤੇਦਾਰੀ ਹੈ ਜੇ ਤੂੰ ਮੇਰੇ ਨਾਲ ਸਬੰਧ ਕਾਇਮ ਨਾ ਕੀਤੇ ਜਾਂ ਇਸ ਬਾਰੇ ਕਿਸੇ ਨੂੰ ਕੁਝ ਦੱਸਿਆਂ ਤਾਂ ਮੈਂ ਤੇਰੇ ਤੇ ਕੋਈ ਨਾ ਕੋਈ ਝੂਠਾ ਇਲਜਾਮ ਲਾ ਕੇ ਤੈਨੂੰ ਕਿਸੇ ਨਾ ਕਿਸੇ ਝੂਠੇ ਕੇਸ ਵਿਚ ਫਸਾ ਦੇਵਾਂਗਾ ਤੇ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਾਂਗਾ।ਹੁਣ ਜੋ ਇਕ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਉਕਤ ਚੱਢਾ ਮੇਰੇ ਨਾਲ ਜ਼ਬਰਦਸਤੀ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਹੈ ਜਿਸ ਨੂੰ ਮੈਂ ਵੀ ਵੇਖਿਆ ਹੈ, ਜਿਸ ਨਾਲ ਮੇਰੇ ਵਿਚ ਹਿੰਮਤ ਆ ਗਈ ਹੈ ਕਿ ਚੱਢਾ ਪ੍ਰਧਾਨ ਦੇ ਵਿਰੁਧ ਕਾਰਵਾਈ ਕਰਾਂ। ਉਕਤ ਚੱਢਾ ਨੇ ਉਸ ਦਿਨ ਵੀ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ ਕੀਤੀ ਤੇ ਮੈਂ ਇਸ ਕੋਲੋਂ ਅਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ ਕਰਦੀ ਰਹੀ, ਪਰ ਇਹ ਆਪਣੀ ਕਾਮ ਵਾਸਨਾ ਤਹਿਤ ਮੇਰੇ ਨਾਲ ਛੇੜਖਾਨੀ ਕਰਦਾ ਰਿਹਾ। ਮੈਂ ਇਸ ਦੇ ਚੁੰਗਲ ਵਿਚੋਂ ਛੁਟਣ ਤੋਂ ਬਾਅਦ ਮੈਂ ਇਸ ਦੇ ਡਰ ਕਰਨ ਕਿਸੇ ਨੂੰ ਇਸ ਦੀਆਂ ਮਾੜੀਆਂ ਹਰਕਤਾਂ ਬਾਰੇ ਨਹੀਂ ਦਸਿਆ। ਹੁਣ ਵੀਡੀਉ ਵਾਇਰਲ ਹੋ ਗਈ ਹੈ, ਜਿਸ ਕਾਰਨ ਕੱਲ ਉਕਤ ਚੱਢਾ ਤੇ ਉਸ ਦੇ ਲੜਕੇ ਇੰਦਰਬੀਰ ਸਿੰਘ ਨੇ ਮੈਨੂੰ ਫ਼ੋਨ ਰਾਹੀਂ ਧਮਕੀਆਂ ਦੇ ਕੇ ਕਿਹਾ ਹੈ ਕਿ ਸਾਡੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਹੋ ਗਈ ਹੈ ਅਤੇ ਤੂੰ ਗੁੰਮ ਹੋ ਜਾ ਕਿਸੇ ਅੱਗੇ ਮੂੰਹ ਨਾ ਖੋਲੀ ਨਹੀਂ ਤਾਂ ਤੈਨੂੰ ਤੇ ਤੇਰੇ ਪਰਵਾਰ ਨੂੰ ਜਾਨੋਂ ਮਾਰ ਦਿਆਂਗੇ ਜਾ ਕਿਸੇ ਝੂਠੇ ਕੇਸ ਵਿਚ ਫਸਾ ਦਿਆਂਗਾ।ਰਵਿੰਦਰ ਸਿੰਘ ਨੇ ਮੰਗ ਕੀਤੀ ਕਿ ਇਸ ਦੇ ਵਿਰੁਧ ਜੁਰਮਾਂ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਤੇ ਮੇਰੇ ਪਰਵਾਰ ਨੂੰ ਇਨ੍ਹਾਂ ਕੋਲੋਂ ਬਚਾਇਆ ਜਾਵੇ ਤੇ ਸਾਡੀ ਜਾਨ ਮਾਲ ਦੀ ਇਨ੍ਹਾਂ ਪਾਸੋਂ ਸੁਰੱਖਿਆ ਯਕੀਨੀ ਬਣਾਈ ਜਾਵੇ।

Be the first to comment

Leave a Reply