ਸੋਨਮ ਕਪੂਰ ਤੇ ਆਨੰਦ ਅਹੂਜਾ ਦਾ ਸਿੱਖ ਮਰਿਆਦਾ ਅਨੁਸਾਰ ਹੋਇਆ ਆਨੰਦ ਕਾਰਜ

ਮੁੰਬਈ, 8 ਮਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ਉਸ ਦਾ ਵਿਆਹ ਇਕ ਕਾਰੋਬਾਰੀ ਆਨੰਦ ਅਹੂਜਾ ਨਾਲ ਹੋਇਆ ਹੈ। ਇਨ੍ਹਾਂ ਦੋਹਾਂ ਦਾ ਵਿਆਹ ਸਿੱਖ ਰੀਤੀ-ਰਿਵਾਜ਼ਾਂ ਨਾਲ ਹੋਇਆ। ਉਨ੍ਹਾਂ ਦਾ ਆਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਏ, ਜਿੱਥੇ ਸੋਨਮ ਅਤੇ ਆਨੰਦ ਦੀਆਂ ਲਾਵਾਂ ਹੋਈਆਂ।

ਦਸ ਦਈਏ ਕਿ ਇਨ੍ਹਾਂ ਦੋਹਾਂ ਦੇ ਆਨੰਦ ਕਾਰਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਅਹੂਜਾ ਦੇ ਵਿਆਹ ਸਮਾਗਮ ਵਿਚ ਬਹੁਤ ਸਾਰੀਆਂ ਫਿ਼ਲਮੀ ਹਸਤੀਆਂ ਪਹੁੰਚੀਆਂ ਹੋਈਆਂ ਸਨ। ਸੋਨਮ ਦਾ ਪੂਰਾ ਵਿਆਹ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਹੋਇਆ ਹੈ। ਸੋਨਮ ਦੇ ਵਿਆਹ ਦੀਆਂ ਰਸਮਾਂ ਉਨ੍ਹਾਂ ਦੀ ਮਾਸੀ ਦੇ ਬੰਗਲੇ ‘ਤੇ ਹੋਈਆਂ।

Sonam Kapoor And Anand

ਜਿਸ ਤਰ੍ਹਾਂ ਬੀਤੇ ਦਿਨ ਵਿਆਹ ਦੇ ਸੰਗੀਤਕ ਪ੍ਰੋਗਰਾਮ ਵਿਚ ਬਾਲੀਵੁੱਡ ਸਿਤਾਰਿਆਂ ਦੀ ਭੀੜ ਸੀ, ਉਸੇ ਤਰ੍ਹਾਂ ਮੰਗਲਵਾਰ ਨੂੰ ਵਿਆਹ ਵਾਲੇ ਦਿਨ ਵੀ ਵੱਡੀ ਗਿਣਤੀ ਵਿਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵਿਆਹ ਦੌਰਾਨ ਸੋਨਮ ਨੂੰ ਉਨ੍ਹਾਂ ਦੇ ਭਰਾਵਾਂ ਨੇ ਰਵਾਇਤੀ ਤਰੀਕੇ ਨਾਲ ਲਾਲ ਚੁੰਨੀ ਦੀ ਛਾਇਆ ਕਰ ਕੇ ਵਿਆਹ ਵਾਲੇ ਸਥਾਨ ‘ਤੇ ਪਹੁੰਚਾਇਆ। ਵਿਆਹ ਤੋਂ ਬਾਅਦ ਸੋਨਮ ਅਤੇ ਆਨੰਦ ਅਹੂਜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।

Sonam Kapoor And Anand

ਇਨ੍ਹਾਂ ਤਸਵੀਰਾਂ ਵਿਚ ਸੋਨਮ-ਅਨੰਦ ਦੀ ਜੋੜੀ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਹੀ ਹੈ। ਤਸਵੀਰਾਂ ਵਿਚ ਦੋਹੇ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ।

Be the first to comment

Leave a Reply