Ad-Time-For-Vacation.png

ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ

ਭਾਈ ਰਛਪਾਲ ਸਿੰਘ ਛੰਦੜਾ ਦਾ ਜਨਮ ਪਿਤਾ ਸ੍ਰ. ਰਣਜੀਤ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਜੀ ਦੀ ਕੁੱਖੋਂ 12 ਮਾਰਚ 1965 ਨੂੰ ਹੋਇਆ। ਭਾਈ ਸਾਹਿਬ ਜੀ ਨੇ ਮੁੱਢਲੀ ਪੜਾਈ ਪਿੰਡ ਛੰਦੜਾ ਦੇ ਸਕੂਲ ਤੋਂ ਹੀ ਕੀਤੀ ਤੇ ਉਸ ਤੋਂ ਬਾਅਦ ਬਾਰਵੀਂ ਤੱਕ ਦੀ ਪੜਾਈ ਚਿਲੌਨੀ ਤੋਂ ਕੀਤੀ ਇਸ ਤੋਂ ਬਾਅਦ ਉਹ ਖੇਤੀਬਾੜੀ ਕਰਨ ਲੱਗ ਪਏ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸ਼ੁਰੂ ਹੋਏ ਸਿੱਖ ਸੰਘਰਸ਼ ਵਿਚ ਭਾਈ ਰਛਪਾਲ ਸਿੰਘ ਛੰਦੜਾ ਵੀ ਹੋਰ ਅਣਖੀਲੇ ਗੱਭਰੂਆਂ ਵਾਂਗ ਅਛੋਪਲੇ ਜਿਹੇ ਹੀ ਇਸ ਕਾਫ਼ਲੇ ਵਿਚ ਜਾ ਰਲਿਆ। ਗੁਪਤ ਕਾਰਵਾਈਆਂ ਜਦੋਂ ਹੌਲੀ-ਹੌਲੀ ਜ਼ਾਹਰ ਹੋਣ ਲੱਗੀਆਂ ਤਾਂ 1986 ਵਿਚ ਭਾਈ ਸਾਹਿਬ ਜੀ ਨੇ ਘਰ ਛੱਡ ਦਿੱਤਾ ਤੇ ਮੁੜ ਕਦੀ ਘਰ ਵਾਪਸ ਨਾ ਆਏ। ਪੰਜਾਬ ਪੁਲਿਸ ਦੀਆਂ ਜਾਬਰ ਧਾੜਾਂ ਨੇ ਉਸ ਦਿਨ ਤੋਂ ਹੀ ਉਸ ਦੇ ਘਰ ਦੇ ਵਿਹੜੇ ਨੂੰ ਲਿਤਾੜਨਾ ਸ਼ੁਰੂ ਕਰ ਦਿੱਤਾ ਸੀ। ਅੱਧੇ ਘਰ ਤਾਂ ਗੱਭਰੂ ਪੁੱਤਾਂ ਦੇ ਘਰੋਂ ਨਿਕਲ ਜਾਣ ਨਾਲ ਹੀ ਉਜੜ ਗਏ ਸਨ ਤੇ ਬਚੇ-ਖੁਚੇ ਪੁਲਿਸ ਉਜਾੜ ਦਿੰਦੀ ਸੀ। ਭਾਈ ਛੰਦੜੇ ਦੇ ਪਰਿਵਾਰ ਨਾਲ ਵੀ ਇਹੀ ਭਾਣਾ ਵਰਤਿਆ। ਜਾਬਰ ਪੁਲਿਸ ਨੇ ਉਨਾਂ ਦੇ ਘਰ ਦਾ ਸਾਰਾ ਸਮਾਨ ਲੁੱਟ ਲਿਆ। ਘਰ ਦਾ ਸਾਰਾ ਸਮਾਨ ਲੁੱਟੇ-ਪੁੱਟੇ ਜਾਣ ਤੋਂ ਬਾਅਦ ਉਸ ਦੇ ਮਾਂ-ਪਿਉ ਲੁਕ-ਛਿਪ ਕੇ ਦਿਨ ਕੱਟਣ ਲੱਗੇ। ਭਾਈ ਰਛਪਾਲ ਸਿੰਘ ਛੰਦੜੇ ਦਾ ਅਨੰਦ ਕਾਰਜ ਬੀਬੀ ਚਰਨਜੀਤ ਕੌਰ, ਪਿੰਡ ਰਾਮਪੁਰਾ ਫੂਲ ਨਾਲ ਹੋਇਆ। ਭਾਈ ਸਾਹਿਬ ਜੀ ਦੀ ਸਿੰਘਣੀ ਬੀਬੀ ਚਰਨਜੀਤ ਕੌਰ ਵੀ ਆਪਣੇ ਸੂਰਮੇ ਪਤੀ ਨਾਲ ਸਿੱਖ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੀ। ਭਾਈ ਰਛਪਾਲ ਸਿੰਘ ਜੀ ਤੇ ਉਨਾਂ ਦੀ ਸਿੰਘਣੀ ਲੁਧਿਆਣੇ ਆ ਗਏ ਤੇ ਜੁਝਾਰੂ ਸਰਗਰਮੀਆਂ ਜਾਰੀ ਰੱਖੀਆਂ। ਇਲਾਕੇ ਵਿਚ ਇੱਕ ਗਾਥਾ ਪ੍ਰਸਿੱਧ ਹੈ ਕਿ ਬਦਨਾਮ ਇੰਸਪੈਕਟਰ ਸੰਤ ਕੁਮਾਰ ਨੇ ਛੰਦੜੇ ਪਿੰਡ ਦੇ ਵਾਸੀਆਂ ਨੂੰ ਦਬਕਾਉਂਦਿਆਂ ਇਹ ਫੜ੍ਹ ਵੀ ਮਾਰ ਦਿੱਤੀ ਕਿ ਮੈਂ ਰਛਪਾਲ ਸਿੰਘ ਨੂੰ ਇੱਕ ਹਫ਼ਤੇ ਵਿਚ ਜਿਉਂਦਾ ਫੜ ਕੇ ਵਿਖਾਊਂ। ਜਦੋਂ ਇਸ ਦਾ ਪਤਾ ਭਾਈ ਰਛਪਾਲ ਸਿੰਘ ਛੰਦੜਾ ਨੂੰ ਲੱਗਿਆ ਤਾਂ ਉਸ ਨੇ ਕੋਹਾੜੇ ਦੇ ਇੱਕ ਪੀ.ਸੀ.ਓ. ਤੋਂ ਸੰਤ ਕੁਮਾਰ ਨੂੰ ਫ਼ੋਨ ਕੀਤਾ,”ਮੈਂ ਤੈਨੂੰ ਇਸ ਥਾਂ ‘ਤੇ ਉਡੀਕ ਰਿਹਾ ਹਾਂ, ਜਿੰਨੀ ਮਰਜ਼ੀ ਫ਼ੋਰਸ ਲੈ ਕੇ ਆ ਜਾ ਤੇ ਮੈਨੂੰ ਫੜ ਲੈ…..।” ਸੰਤ ਕੁਮਾਰ ਦੀ ਪੁਲਿਸ ਪਾਰਟੀ ਦੋ ਦਿਨ ਕੋਹਾੜੇ ਪਿੰਡ ਦੇ ਲਾਗਿਉਂ ਦੀ ਵੀ ਨਾ ਲੰਘੀ ਪਰ ਤੀਜੇ ਦਿਨ ਪੁਲਿਸ ਆ ਕੇ ਉਸ ਗ਼ਰੀਬ ਪੀ.ਸੀ.ਓ. ਵਾਲੇ ਨੂੰ ਚੁੱਕ ਕੇ ਲੈ ਗਈ। ਦੂਜੇ ਪਾਸੇ ਭਾਈ ਰਛਪਾਲ ਸਿੰਘ ਛੰਦੜਾ ਪੁਲਿਸ ਦੇ ਨਾਕਿਆਂ ਤੇ ਚੈਂਕਿੰਗਾਂ ਵਿਚੋਂ ਬੇਖ਼ੌਫ਼ ਲੰਘ ਕੇ ਆਪਣੀਆਂ ਸਰਗਮੀਆਂ ਨੂੰ ਜਾਰੀ ਰੱਖਦਾ ਰਿਹਾ। ਇਨਾਂ ਦਿਨਾਂ ਵਿਚ ਇੱਕ ਅਜੀਬ ਜਿਹੀ ਘਟਨਾ ਵਾਪਰੀ। ਭਾਈ ਛੰਦੜੇ ਦੇ ਪਿਤਾ ਜੀ ਕਟਾਣੇ ਪਿੰਡ ਵੱਲ ਜਾ ਰਹੇ ਸਨ ਕਿ ਰਾਹ ਵਿਚ ਭਾਈ ਛੰਦੜਾ ਤੇ ਉਸ ਦਾ ਇੱਕ ਸਾਥੀ ਜੀਪ ‘ਤੇ ਜਾਂਦੇ ਦੋਰਾਹੇ ਕੋਲ ਮਿਲ ਪਏ। ਨਾਲ ਦੇ ਸਾਥੀ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਚਲੋ ਬਾਪੂ ਜੀ ਤੁਹਾਨੂੰ ਤੁਹਾਡਾ ਕਾਕਾ (ਪੋਤਰਾ) ਵਿਖਾ ਲਿਆਈਏ। ਕਿਉਂਕਿ ਕੁਝ ਦਿਨ ਪਹਿਲਾਂ ਹੀ ਭਾਈ ਛੰਦੜੇ ਦੇ ਘਰ ਭੁਝੰਗੀ ਪੈਦਾ ਹੋਇਆ ਸੀ। ਬਾਪੂ ਜੀ ਵੀ ਇਨਾਂ ਨਾਲ ਜੀਪ ਵਿਚ ਬੈਠ ਗਏ। ਧੌਲ ਮਾਜਰੀ ਪਿੰਡ ਤੋਂ ਵਾਪਸ ਆਉਂਦਿਆਂ ਇਨਾਂ ਨੇ ਦੂਰੋਂ ਵੇਖਿਆ ਕਿ ਨਹਿਰ ਦੇ ਪੁਲ ‘ਤੇ ਬੜਾ ਵੱਡਾ ਨਾਕਾ ਲੱਗਾ ਹੋਇਆ ਸੀ। ਭਾਈ ਛੰਦੜੇ ਨੇ ਭਾਈ ਬਲਦੇਵ ਸਿੰਘ ਜੀ ਨੂੰ ਹਥਿਆਰ ਕੱਪੜੇ ਵਿਚ ਲਪੇਟ ਕੇ, ਜੀਪ ਤੋਂ ਹੇਠਾਂ ਉਤਾਰ ਕੇ ਇੱਕ ਘਰ ਵਿਚ ਵਾੜ ਦਿੱਤਾ। ਜੀਪ ਵਾਪਸ ਮੋੜਨੀ ਸਿੱਧਾ ਸ਼ੱਕ ਦੇ ਘੇਰੇ ਵਿਚ ਆਉਂਣ ਵਾਲੀ ਗੱਲ ਸੀ। ਸੋ ਭਾਈ ਛੰਦੜਾ ਜੀਪ ਲੈ ਕੇ ਪੁਲ ਵੱਲ ਵਧਿਆ। ਹੁਣ ਉਹ ਖ਼ਾਲੀ ਹੱਥ ਸੀ। ਪੁਲਿਸ ਨੇ ਨਾਕੇ ‘ਤੇ ਜੀਪ ਰੋਕ ਲਈ ਤੇ ਰਾਹ ਵਿਚ ਪਹਿਲਾਂ ਜੀਪ ਰੋਕਣ ਦਾ ਕਾਰਨ ਪੁੱਛਿਆ। ਭਾਈ ਛੰਦੜੇ ਨੇ ਇੱਕ ਨਾਂ ਲੈ ਕੇ ਕਿਹਾ ਕਿ ਅਸੀਂ ਉਸ ਦਾ ਘਰ ਭੁੱਲ ਆਏ ਹਾਂ। ਉਨਾਂ ਨੇ ਭਾਈ ਛੰਦੜੇ ਨੂੰ ਬਿਠਾ ਲਿਆ ਤੇ ਬਾਪੂ ਜੀ ਨੂੰ ਘਰ ਲੱਭਣ ਲਈ ਭੇਜ ਦਿੱਤਾ। ਬਾਪੂ ਜੀ ਨੇ ਕੁਝ ਸਮੇਂ ਬਾਅਦ ਵਾਪਸ ਆ ਕੇ ਕਿਹਾ ਕਿ ਘਰ ਨਹੀਂ ਲੱਭਾ। ਪੁਲਿਸ ਵਾਲਿਆਂ ਨੇ ਜੀਪ ਦੇ ਕਾਗਜ਼ ਦਿਖਾਉਣ ਲਈ ਕਿਹਾ, ਪਰ ਉਸ ਦੇ ਕਾਗਜ਼ ਨਹੀਂ ਸਨ। ਜਿਸ ਕਾਰਨ ਪੁਲਿਸ ਨੇ ਇਨਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਲੌਦ ਚੌਂਕੀ ਵਿਚ ਲਿਜਾ ਕੇ ਬੰਦ ਕਰ ਦਿੱਤਾ। ਹੁਣ ਤੱਕ ਭਾਈ ਛੰਦੜੇ ਨੂੰ ਕਿਸੇ ਪੁਲਿਸ ਵਾਲੇ ਨੇ ਪਛਾਣਿਆ ਨਹੀਂ ਸੀ। ਪਰ ਕਿਸੇ ਵੇਲੇ ਵੀ ਕਿਸੇ ਐਸੇ ਅਫ਼ਸਰ ਦੇ ਆ ਪੁੱਜਣ ਦਾ ਡਰ ਸੀ, ਜੋ ਭਾਈ ਛੰਦੜੇ ਨੂੰ ਪਛਾਣ ਲੈਂਦਾ। ਭਾਈ ਸਾਹਿਬ ਨੇ ਇੱਕ ਸਕੀਮ ਸੋਚੀ। ਇਸ ਚੌਂਕੀ ਦੀ ਲੈਟਰੀਨ ਛੱਤ ਉਪਰ ਸੀ। ਭਾਈ ਛੰਦੜੇ ਨੇ ਲੈਟਰੀਨ ਜਾਣ ਦੀ ਇੱਛਾ ਪ੍ਰਗਟ ਕੀਤੀ। ਪੁਲਿਸ ਵਾਲੇ ਹੁਣ ਤੱਕ ਉਸਨੂੰ ਆਮ ਆਦਮੀ ਹੀ ਸਮਝ ਰਹੇ ਸਨ, ਜਿਸ ਕਾਰਨ ਉਨਾਂ ਇਜਾਜ਼ਤ ਦੇ ਦਿੱਤੀ। ਛੱਤ ‘ਤੇ ਚੜ੍ਹ ਕੇ ਭਾਈ ਛੰਦੜਾ ਨੇ ਚੌਂਕੀ ਦੇ ਪਿਛਵਾੜੇ ਛਾਲ ਮਾਰੀ ਤੇ ਪਲਾਂ ਵਿਚ ਹੀ ਹਰਨ ਹੋ ਗਿਆ। ਹੁਣ ਪੁਲਿਸ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਤੇ ਭਾਈ ਛੰਦੜੇ ਦੇ ਪਿਤਾ ਜੀ ਤੋਂ ਸਖ਼ਤੀ ਨਾਲ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਇਤਨੇ ਨੂੰ ਇੱਕ ਅਫ਼ਸਰ ਆਇਆ ਜਿਸ ਨੇ ਭਾਈ ਛੰਦੜੇ ਦੇ ਪਿਤਾ ਜੀ ਨੂੰ ਪਛਾਣ ਲਿਆ। ਜਦੋਂ ਉਸ ਨੇ ਜਾਬਰਾਨਾ ਢੰਗ ਵਰਤ ਕੇ ਭਾਈ ਸਾਹਿਬ ਜੀ ਦੇ ਪਿਤਾ ਜੀ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਭੱਜਣ ਵਾਲਾ ਨੌਜਵਾਨ ਕੌਣ ਸੀ। ਤਸ਼ੱਦਦ ਹੱਦੋਂ ਵਧਦਾ ਵੇਖ ਕੇ ਭਾਈ ਛੰਦੜਾ ਦੇ ਪਿਤਾ ਜੀ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ,”ਉਹ ਤੁਹਾਡਾ ਪਿਉ ਛੰਦੜਾ ਸੀ ਤੇ ਮੈਂ ਉਹਦਾ ਪਿਉ ਹਾਂ।”

ਜਦੋਂ ਪੁਲਿਸ ਅਫ਼ਸਰਾਂ ਨੂੰ ਪਤਾ ਲੱਗਿਆ ਕਿ ਭਾਈ ਰਛਪਾਲ ਸਿੰਘ ਛੰਦੜਾ ਇੱਕ ਵਾਰ ਫਿਰ ਪੁਲਿਸ ਤੇ ਹੱਥ ਆ ਕੇ ਵੀ ਬਚ ਨਿਕਲਿਆ ਹੈ ਤਾਂ ਉਹ ਬੜੇ ਗੁੱਸੇ ਵਿਚ ਆ ਗਏ। ਇਸ ਝੁੰਜਲਾਹਟ ਤੇ ਕ੍ਰੋਧ ਵਿਚ ਹੀ ਉਨਾਂ ਨੇ ਭਾਈ ਛੰਦੜੇ ਦੇ ਪਿਤਾ ਜੀ ਨੂੰ ਪਹਿਲਾਂ ਥਾਣਾ ਡੇਹਲੋਂ ਤੇ ਫਿਰ ਸੀ.ਆਈ.ਏ. ਸਟਾਫ਼ ਵਿਚ ਖ਼ੌਫ਼ਨਾਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਅਤੇ ਉਨਾਂ ਦੀ ਲਾਸ਼ ਨੂੰ ਅਣਪਛਾਤੀ ਕਹਿ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਕਤਲ ਦਰਸਾ ਦਿੱਤਾ। ਇਸ ਤੋਂ ਬਾਅਦ ਵੀ ਭਾਈ ਰਛਪਾਲ ਸਿੰਘ ਛੰਦੜਾ ਬੇਪਰਵਾਹ ਹੋ ਕੇ ਮਿਥੇ ਨਿਸ਼ਾਨੇ ‘ਤੇ ਤੁਰਦਾ ਰਿਹਾ। ਉਸ ਸੂਰਮੇ ਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਗਹਿਣੇ ਪਾ ਕੇ ਵੀ ਪੈਸੇ ਸਿੱਖ ਸੰਘਰਸ਼ ਵਿਚ ਲਾ ਦਿੱਤੇ। ਪੁਲਿਸ ਦੇ ਨਵੇਂ ਤੋਂ ਨਵੇਂ ਹੱਥਕੰਡੇ ਤੇ ਜਬਰ-ਜ਼ੁਲਮ ਵੀ ਉਨਾਂ ਨੂੰ ਆਪਣੇ ਰਾਹ ਤੋਂ ਥਿੜਕਾ ਨਾ ਸਕੇ। ਇੱਕ ਟਾਊਟ ਦੀ ਸੂਹ ਦੇ ਆਧਾਰ ‘ਤੇ ਸੰਨ 1992 ਵਿਚ ਜਦੋਂ ਭਾਈ ਸਾਹਿਬ ਰਾਤ ਅੱਠ ਵਜੇ ਦੇ ਕਰੀਬ ਲੁਧਿਆਣੇ ਦੀ ਗਿੱਲ ਨਹਿਰ ਦੇ ਪੁਲ ਕੋਲੋਂ ਦੀ ਆਪਣੇ ਸਾਥੀ ਭਾਈ ਜਗਦੀਸ਼ ਸਿੰਘ ਨਾਲ ਸਾਈਕਲ ‘ਤੇ ਜਾ ਰਹੇ ਸਨ ਤਾਂ ਪੁਲਿਸ ਨੇ ਪਿੱਛੋਂ ਜਿਪਸੀ ਲਿਆ ਕੇ ਜੀਪ ਵਿਚ ਮਾਰੀ। ਡਿੱਗਣ ਪਿਛੋਂ ਦੋਵੇਂ ਸੂਰਮੇ ਸੰਭਲ ਕੇ ਉ¤ਠੇ। ਚਾਰ-ਚੁਫੇਰਿਉਂ ਘਿਰੇ ਹੋਏ ਵੇਖ ਕੇ ਦੋਵਾਂ ਨੇ ਸਾਇਆਨਾਈਡ ਦੇ ਕੈਪਸੂਲ ਕੱਢ ਕੇ ਮੂੰਹ ਵਿਚ ਪਾਉਣ ਦੇ ਯਤਨ ਕੀਤੇ। ਭਾਈ ਜਗਦੀਸ਼ ਸਿੰਘ ਜੀ ਸਾਇਆਨਾਈਡ ਖਾਣ ਵਿਚ ਕਾਮਯਾਬ ਹੋ ਗਏ ਪਰ ਭਾਈ ਛੰਦੜੇ ਦਾ ਹੱਥ ਪੁਲਿਸ ਵਾਲਿਆਂ ਨੇ ਫੜ ਕੇ ਮੂੰਹ ਤੱਕ ਨਾ ਪੁੱਜਣ ਦਿੱਤਾ ਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਭਾਈ ਛੰਦੜੇ ਨੂੰ ਜਿਉਂਦਾ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਆਪਣੀ ਵਹਿਸ਼ੀ ਖੇਡ ਖੇਡਣੀ ਆਰੰਭ ਕਰ ਦਿੱਤੀ। ਪੰਜਾਬ ਦੇ ਮੰਨੇ-ਪ੍ਰਮੰਨੇ ਬੁੱਚੜ ਲੁਧਿਆਣੇ ਦੇ ਸੀ.ਆਈ.ਏ. ਸਟਾਫ਼ ਵਿਚ ਇਕੱਠੇ ਹੋ ਗਏ। ਉਨਾਂ ਨੂੰ ਇਹ ਵਹਿਮ ਸੀ ਕਿ ਉਹ ਭਾਈ ਛੰਦੜੇ ਦੀ ਛਾਤੀ ਵਿਚੋਂ ਬਹੁਤ ਅਹਿਮ ਭੇਤ ਕਢਵਾ ਸਕਦੇ ਹਨ। ਤਾਕਤ ਤੇ ਸ਼ਰਾਬ ਨਾਲ ਰੱਜੇ ਪੁਲਿਸ ਦੇ ਮੰਨੇ-ਪ੍ਰਮੰਨੇ ਬੁਚੜ ਅਤੇ ਜੱਲਾਦ ਆਪਣੇ ਸਾਰੇ ਵਹਿਸ਼ੀ ਢੰਗ ਤਰੀਕੇ ਵਰਤ-ਵਰਤ ਕੇ ਹਾਰ ਗਏ ਪਰ ਦਸਮੇਸ਼ ਪਿਤਾ ਦਾ ਇਹ ਲਾਲ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦਾ ਤੇ ਦੁਸ਼ਟਾਂ ਨੂੰ ਲਲਕਾਰੇ ਮਾਰਦਾ ਨਾ ਥੱਕਿਆ। ਪੁਲਿਸ ਅੰਦਰਲੇ ਕੁਝ ਸਿਪਾਹੀਆਂ ਰਾਹੀਂ ਬਾਹਰ ਨਿਕਲੀ ਇਹ ਗੱਲ ਬੜੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜੇ ਨੇ ਵਹਿਸ਼ੀ ਪੁਲਿਸ ਅਫ਼ਸਰਾਂ ਨੂੰ ਲਲਕਾਰਦਿਆਂ ਇਹ ਚੈਲਜ ਕੀਤਾ ਸੀ ਕਿ ਇੱਕ ਨਹੀਂ 75 ਅਸਾਲਟਾਂ ਨੇ, ਤੇ ਹੈ ਵੀ ਲੁਧਿਆਣੇ ਵਿਚ, ਜੇ ਤੁਹਾਡੇ ਵਿਚ ਦਮ ਹੈ ਤਾਂ ਇੱਕ ਵੀ ਬਰਾਮਦ ਕਰ ਕੇ ਵਿਖਾਉ। ਇਸ ਤੋਂ ਬਾਅਦ ਕ੍ਰੋਧ ਤੇ ਸ਼ਰਾਬ ਵਿਚ ਅੰਨੇ ਹੋਏ ਬੁਚੜਾਂ ਨੇ ਭਾਈ ਸਾਹਿਬ ਜੀ ਨੂੰ ਵੀ ਦੂਜੇ ਸਿੰਘਾਂ ਦੀ ਤਰਾਂ ਸ਼ਹੀਦ ਕਰ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.