Ad-Time-For-Vacation.png

ਮਲੇਰਕੋਟਲਾ ਕਾਂਡ : ਕੀ ਸਿਆਸਤ ਵਿਚ ਇਕ ਨਵੀਂ ਗਿਰਾਵਟ ਦਾ ਆਰੰਭ ਹੈ?

‘ਆਪ’ ਪਾਰਟੀ ਉਤੇ ਇਲਜ਼ਾਮ ਲਗਾਏ ਗਏ ਹਨ। ਸੱਚੇ ਹਨ ਜਾਂ ਝੂਠੇ, ਇਸ ਬਾਰੇ ਵੋਟਰਾਂ ਨੂੰ ਪੂਰੇ ਸੱਚ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ। ਪੂਰਾ ਸੱਚ ਨਿਰਪੱਖ ਪੜਤਾਲ ਮਗਰੋਂ ਹੀ ਪਤਾ ਲੱਗ ਸਕੇਗਾ ਤੇ ਸੁਪ੍ਰੀਮ ਕੋਰਟ ਦਾ ਕੋਈ ਜੱਜ ਹੀ ਪੂਰੀ ਨਿਰਪੱਖਤਾ ਵਾਲੀ ਜਾਂਚ ਕਰ ਸਕਦਾ ਹੈ।

ਪਿਛਲੇ ਸਾਲ ਬਰਗਾੜੀ ਅਤੇ ਹੋਰ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜ ਕੇ ਸਿੱਖਾਂ ਅੰਦਰ ਅਸ਼ਾਂਤੀ ਫੈਲਾਉਣ ਦੇ ਯਤਨ ਕੀਤੇ ਗਏ। ਸਿੱਖ ਕੌਮ ਨੇ ਅਪਣਾ ਰੋਸ ਸ਼ਾਂਤਮਈ ਢੰਗ ਨਾਲ ਪ੍ਰਗਟ ਕੀਤਾ ਭਾਵੇਂ ਦੋ ਸਿੱਖਾਂ ਨੂੰ ਇਸ ਦੀ ਕੀਮਤ ਅਪਣੀ ਜ਼ਿੰਦਗੀ ਦੇ ਕੇ ਵੀ ਚੁਕਾਉਣੀ ਪਈ। ਉਸ ਵਕਤ ਅਤਿਵਾਦ ਦੀ ਮੁੜ ਆਮਦ ਦਾ ਡਰ ਫੈਲਾਇਆ ਗਿਆ ਤੇ ਸਰਕਾਰ ਨੂੰ ਕਮਜ਼ੋਰ ਵਿਖਾਉਣ ਦਾ ਯਤਨ ਵੀ ਕੀਤਾ ਗਿਆ। ਇਹ ਲੋਕਾਂ ਦੀ ਸਿਆਣਪ ਸੀ ਕਿ ਪੁਲੀਸ ਦੁਆਰਾ ਜਲਿਆਂਵਾਲੇ ਬਾਗ਼ ਦੇ ਬਦਨਾਮ ਗੋਰੇ ਪੁਲਸੀਏ ਜਨਰਲ ਡਾਇਰ ਦੀ ਤਰਜ਼ ‘ਤੇ ਹੀ ਮਾਸੂਮਾਂ ‘ਤੇ ਗੋਲੀਆਂ ਚਲਾਉਣ ਦੇ ਬਾਵਜੂਦ, ਲੋਕਾਂ ਨੇ ਸ਼ਾਂਤੀ ਕਾਇਮ ਰੱਖੀ। ਪੰਜਾਬ ਇਹ ਤਾਂ ਸਮਝ ਗਿਆ ਹੈ ਕਿ 1947 ਦਾ ਬਟਵਾਰਾ ਹੋਵੇ ਜਾਂ ’80ਵਿਆਂ ਵਾਲੇ ਸਰਕਾਰਾਂ ਦੇ ਸ਼ਾਤਰ ਮਨਸੂਬੇ ਹੋਣ, ਸਿੱਖਾਂ ਨੂੰ ਅਪਣਾ ਖ਼ੂਨ, ਅਪਣੀ ਨੌਜਵਾਨ ਪੀੜ੍ਹੀ ਗਵਾ ਕੇ ਹੀ ਵੱਡੀ ਕੀਮਤ ਚੁਕਾਉਣੀ ਪਈ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖਾਂ ਲਈ ਅਸਹਿ ਸੀ, ਫਿਰ ਵੀ ਸਿੱਖਾਂ ਨੇ ਅਪਣÎਾ ਆਪਾ ਨਾ ਗਵਾਇਆ। 2015 ਵਿਚ ਗੁਰੂ ਗ੍ਰੰਥ ਸਾਹਿਬ ‘ਤੇ ਅਨੇਕਾਂ ਹਮਲੇ ਹੋਏ ਜਿਨ੍ਹਾਂ ਵਿਚ ਕੁੱਝ ਹਮਲੇ ਭੈੜੇ ਗ੍ਰੰਥੀਆਂ ਵਲੋਂ ਵੀ ਕਰਵਾਏ ਗਏ। ਉਸ ਪੂਰੇ ਘਟਨਾਕ੍ਰਮ ਦਾ ਸੱਚ ਹਾਲੇ ਸਾਹਮਣੇ ਨਹੀਂ ਆਇਆ। ਨਾ ਹੀ ਅੱਜ ਤਕ ਪਤਾ ਲੱਗ ਸਕਿਆ ਹੈ ਕਿ ਪੁਲੀਸ ਨੇ ਦੋ ਨਿਹੱਥੇ ਸਿੱਖਾਂ ਦੀ ਜਾਨ ਕਿਸ ਦੇ ਆਦੇਸ਼ ‘ਤੇ ਲਈ ਸੀ।

ਸਿੱਖਾਂ ਤੋਂ ਬਾਅਦ ਹੁਣ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ਦੇ ਪਤਰੇ ਪਾੜ ਕੇ ਮਲੇਰਕੋਟਲਾ ਨੂੰ ਅਸ਼ਾਂਤ ਕਰਨ ਦਾ ਯਤਨ ਕੀਤਾ ਗਿਆ ਹੈ ਤੇ ਇਹ ਯਤਨ ਕਾਫ਼ੀ ਹੱਦ ਤਕ ਕਾਮਯਾਬ ਵੀ ਰਿਹਾ ਹੈ। ਦੰਗੇ ਸ਼ੁਰੂ ਹੋ ਗਏ ਤੇ ਅਕਾਲੀ ਦਲ ਦੇ ਆਗੂ ਦੇ ਘਰ ‘ਤੇ ਵੀ ਹਮਲਾ ਹੋਇਆ। ਇਸ ਹਾਦਸੇ ਅਤੇ ਪਿਛਲੇ 2015 ਦੇ ਹਾਦਸੇ ਵਿਚ ਫ਼ਰਕ ਇਹ ਰਿਹਾ ਕਿ ਇਸ ਕਾਂਡ ਪਿੱਛੇ ਕੰਮ ਕਰਨ ਵਾਲੇ ਅਪਰਾਧੀ, ਦਿਨਾਂ ਵਿਚ ਹੀ ਫੜੇ ਗਏ। ਪਹਿਲਾਂ ਤਾਂ ਮੁਸਲਮਾਨਾਂ ਵਿਰੁਧ ਨਫ਼ਰਤ ਨੂੰ ਕਾਰਨ ਦਸਿਆ ਗਿਆ ਪਰ ਹੁਣ ਜੋ ਸਾਹਮਣੇ ਆ ਰਿਹਾ ਹੈ, ਉਹ ਇਸ ਨਫ਼ਰਤ ਦੀ ਸਿਆਸਤ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ।

ਫੜੇ ਗਏ ਮੁਲਜ਼ਮ ਨੇ ਇਸ ਕਾਂਡ ‘ਚ ਦਿੱਲੀ ਦੇ ‘ਆਪ’ ਵਿਧਾਇਕ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ ਤੇ ਦੋ ਹੋਰ ਫੜੇ ਗਏ ਮੁਲਜ਼ਮਾਂ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਹ ਸਾਰੀਆਂ ਚੀਜ਼ਾਂ ਨਫ਼ਰਤ ਤੋਂ ਅੱਗੇ ਵਧ ਕੇ ਕੰਮ ਕਰ ਰਹੇ ਝੂਠ ਤੇ ਕਪਟ ਵਲ ਇਸ਼ਾਰਾ ਕਰਦੀਆਂ ਹਨ। ਜੇ ਅੱਜ ਸਿਆਸਤ ਇਸ ਤਰ੍ਹਾਂ ਦੇ ਸ਼ਾਤਰ ਤੇ ਭੜਕਾਊ ਕਾਂਡ ਦਾ ਸਹਾਰਾ ਲੈ ਕੇ ਜਿੱਤ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਹਨੇਰ ਹੀ ਹਨੇਰ ਛਾਇਆ ਹੋਵੇਗਾ।

‘ਆਪ’ ਨੂੰ ਇਕ ਨਵੀਂ ਸਿਆਸਤ ਦੀ ਕ੍ਰਾਂਤੀ ਵਜੋਂ ਵੇਖਿਆ ਜਾ ਰਿਹਾ ਹੈ ਜੋ ਸਿਰਫ਼ ਚੰਗਾ ਪ੍ਰਸ਼ਾਸਨ ਦੇਣ ਤਕ ਸੀਮਤ ਰਹਿ ਕੇ ਹਰ ਭਾਰਤੀ ਨੂੰ ਬਰਾਬਰ ਦਾ ਮੌਕਾ ਪ੍ਰਦਾਨ ਕਰੇਗੀ, ਚਾਹੇ ਉਹ ਸਿਖਿਆ ਦਾ ਖੇਤਰ ਹੋਵੇ ਜਾਂ ਉਦਯੋਗ ਦਾ ਜਾਂ ਕੋਈ ਹੋਰ।

ਪਰ ਕੀ ‘ਆਪ’ ਪੂਰੇ ਦੇਸ਼ ‘ਤੇ ਰਾਜ ਕਰਨ ਦੀ ਖ਼ਾਹਸ਼ ਵਿਚ ਉਮੀਦਾਂ ਦੀਆਂ ਉਚਾਈਆਂ ਤੋਂ ਨਵੀਆਂ ਗਿਰਾਵਟਾਂ ਵਲ ਜਾ ਰਹੀ ਹੈ? ਅੱਜ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਉਨ੍ਹਾਂ ਦੀ ਸੋਚ ਨੂੰ ਅਸੀ ਜਾਣਦੇ ਹਾਂ, ਪਛਾਣਦੇ ਹਾਂ। ਆਰ. ਐਸ. ਐਸ. ਹੋਵੇ ਜਾਂ ਅਕਾਲੀ ਦਲ ਜਾਂ ਕਾਂਗਰਸ, ਉਨ੍ਹਾਂ ਦੀ ਫ਼ਿਲਾਸਫ਼ੀ, ਉਨ੍ਹਾਂ ਦੀਆਂ ਗ਼ਲਤੀਆਂ, ਸੱਭ ਤੋਂ ਵਾਕਫ਼ ਹਾਂ। ਪਰ ਉਸ ਪਾਰਟੀ ਨਾਲ ਜਿਸ ਨੇ ਅਜੇ ਅਪਣੀ ਪ੍ਰਗਟ ਸਿਆਸੀ ਵਿਚਾਰਧਾਰਾ ਵੀ ਸਪੱਸ਼ਟ ਲਹੀਂ ਕੀਤੀ ਤੇ ਅਪਣੀ ਗੁੱਝੀ ਰਾਜਨੀਤੀ ਉਤੇ ਤਾਂ ਰਾਜਨੀਤੀ ਦੇ ਧੁਰੰਦਰ ਰਾਜਸੀ ਮਾਹਰਾਂ ਨੂੰ ਵੀ ਝਾਤ ਮਾਰਨ ਦਾ ਮੌਕਾ ਨਹੀਂ ਦਿਤਾ, ਉਸ ਬਾਰੇ ਠੀਕ ਨਤੀਜਿਆਂ ਤੇ ਪੁੱਜਣ ਲਈ, ਅਜੇ ਸ਼ਾਇਦ ਕਾਫ਼ੀ ਸਮਾਂ ਲੱਗ ਜਾਏਗਾ। ਅਕਾਲੀ-ਭਾਜਪਾ ਗਠਜੋੜ ਸੱਭ ਦੇ ਸਾਹਮਣੇ ਖੁਲ੍ਹਾ ਗਠਜੋੜ ਹੈ ਜਿਸ ਦੀਆਂ ਸੀਮਾਵਾਂ ਤੇ ਕਮਜ਼ੋਰੀਆਂ ਅਸੀਂ ਸਮਝ ਸਕਦੇ ਹਾਂ। ਪਰ ਛੁਪੇ ਹੋਏ ਗਠਜੋੜਾਂ ਦੀ ਸਿਆਸਤ ਅਸੀਂ ਕਿਵੇਂ ਸਮਝਾਂਗੇ?

ਇਸ ਕਾਂਡ ਨਾਲ ਕਈ ਵੱਡੇ ਸਵਾਲ ਸਾਡੇ ਸਾਹਮਣੇ ਆ ਖੜੇ ਹੋਏ ਹਨ। ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਜਾਣਨਾ ਪੰਜਾਬ ਲਈ ਬਹੁਤ ਜ਼ਰੂਰੀ ਹੈ।

‘ਆਪ’ ਦਾ ਕਹਿਣਾ ਹੈ ਕਿ ਇਹ ਡਰੀ ਹੋਈ ਅਕਾਲੀ-ਭਾਜਪਾ ਦੀ ਇਕ ਹੋਰ ਚਾਲ ਹੈ। ਇਸ ਦੀ ਵੀ ਜਾਂਚ ਜ਼ਰੂਰੀ ਹੈ। ਕੀ ਵਾਕਿਆ ਹੀ ਅਕਾਲੀ-ਭਾਜਪਾ ਸਰਕਾਰ, ‘ਆਪ’ ਨੂੰ ਹਊਆ ਸਮਝ ਕੇ ਝੂਠੇ ਇਲਜ਼ਾਮ ਲਾ ਰਹੀ ਹੈ? ਨਿਰਪੱਖ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਤੇ ਪੰਜਾਬੀਆਂ ਨੂੰ ਪੂਰਨ ਸੱਚ ਦਾ ਪਤਾ ਲਗਣਾ ਚਾਹੀਦਾ ਹੈ। ਪੰਜਾਬ ਦੀਆਂ 2017 ਦੀਆਂ ਚੋਣਾਂ ਹੋਣ ਵਿਚ ਬਹੁਤਾ ਵਕਤ ਨਹੀਂ ਰਹਿ ਗਿਆ ਤੇ ਉਸ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਮੁੱਦੇ ਦੀ ਨਜ਼ਾਕਤ ਨੂੰ ਵੇਖਦਿਆਂ ਜ਼ਰੂਰੀ ਹੈ ਕਿ ਜਾਂਚ ਨੂੰ ਅਦਾਲਤੀ ਦੇਖ-ਰੇਖ ਹੇਠ ਨਿਰਪੱਖ ਰੂਪ ਵਿਚ ਕਰਵਾਇਆ ਜਾਵੇ ਤਾਕਿ ਵੋਟਰਾਂ ਨੂੰ ਵੋਟ ਪਾਉਣ ਸਮੇਂ ਸਾਰੀ ਸਚਾਈ ਦਾ ਪਤਾ ਹੋਵੇ।
– ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.