Ad-Time-For-Vacation.png

ਭਾਰਤ ਵਿੱਚ ਵਧ ਰਹੀ ਧਾਰਮਕ ਕੱਟੜਤਾ ਚਿੰਤਾ ਦਾ ਵਿਸ਼ਾ

*ਕੇੇਹਰ ਸਿੰਘ ਹਿੱਸੋਵਾਲ

ਧਰਮ ਹਰ ਕਿਸੇ ਦਾ ਨਿਜੀ ਮਸਲਾ ਹੈ। ਕਿਸ ਧਰਮ ਨੂੰ ਮੰਨਣਾ ਹੈ, ਇਹ ਹਰ ਕਿਸੇ ਦੀ ਨਿਜੀ ਸੋਚ ਹੈ। ਮਨੁੱਖ ਦੀ ਹੋਂਦ ਦੇ ਨਾਲ ਹੀ ਅਧਿਆਤਮਕ ਸੋਚ ਨੇ ਜਨਮ ਲਿਆ ਹੈ। ਭਾਰਤ ਵਿਚ ਹਿੰਦੂ ਧਰਮ ਦੇ ਅਨੁਯਾਈਆਂ ਦੀ ਗਿਣਤੀ ਸੱਭ ਤੋਂ ਅਧਿਕ ਹੈ। ਉਸ ਤੋਂ ਪਿੱਛੋਂ ਇਸਲਾਮ ਦਾ ਨੰਬਰ ਹੈ। ਬਾਕੀ ਧਰਮ ਇਨ੍ਹਾਂ ਤੋਂ ਪਿੱਛੇ ਹਨ।

ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ। ਉਹ ਕਿਸੇ ਨੂੰ ਵੀ ਬੇਗਾਨਾ ਨਹੀਂ ਸੀ ਮੰਨਦੇ। ਭਾਵੇਂ ਹਿੰਦੂ ਧਰਮ ਵਿਚ ਵਿਤਕਰੇਬਾਜ਼ੀ ਦੀ ਗੱਲ ਹੈ ਪਰ ਇਹ ਬਿਲਕੁਲ ਵੀ ਨਹੀਂ ਲਗਦਾ ਕਿ ਅਜਿਹਾ ਫ਼ਰਮਾਨ ਕਿਸੇ ਦੇਵੀ ਦੇਵਤੇ ਨੇ ਦਿਤਾ ਹੋਵੇ। ਵਿਤਕਰੇਬਾਜ਼ੀ ਜਾਂ ਅਮਾਨਵਤਾਵਾਦੀ ਸੋਚ ਖ਼ੁਦਗਰਜ਼ ਬਿਰਤੀ ਦੀ ਕਾਢ ਤੋਂ ਵੱਧ ਕੁੱਝ ਵੀ ਨਹੀਂ। ਅਕਾਲ ਪੁਰਖ ਵਾਹਿਗੁਰੂ ਦਾ ਇਸ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ। ਭਾਰਤ ਦੇਸ਼ ਦਾ ਸੰਵਿਧਾਨ ਵੀ ਕਿਸੇ ਇਕ ਧਰਮ ਦੀ ਗੱਲ ਨਹੀਂ ਕਰਦਾ। ਇਹ ਵਖਰੀ ਗੱਲ ਹੈ ਕਿ ਅਸੀਂ ਇਸ ਸੰਵਿਧਾਨਕ ਫ਼ਰਮਾਨ ਨੂੰ ਅੱਜ ਤਕ ਲਾਗੂ ਨਹੀਂ ਕੀਤਾ। ਅਸੀਂ ਸਾਡੇ ਰਹਿਬਰਾਂ ਦੇ ਦਿਤੇ ਆਦੇਸ਼ਾਂ ‘ਤੇ ਅੱਜ ਤਕ ਵੀ ਫੁੱਲ ਨਹੀਂ ਚੜ੍ਹਾਏ।

ਲੋਕਾਈ ਨੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਬਿਲਕੁਲ ਵੀ ਨਹੀਂ ਅਪਣਾਇਆ ਗਿਆ ਸੱਭ ਕੁੱਝ ਖ਼ੁਦਗਰਜ਼ੀ ਵੱਸ ਹੋ ਰਿਹਾ ਹੈ ਜਿਸ ਦਾ ਕਿਸੇ ਵੀ ਧਰਮ ਨਾਲ ਕੋਈ ਵਾਸਤਾ ਨਹੀਂ। ਭਾਰਤ ਵਿੱਚ ਗ਼ਰੀਬ ਨੂੰ ਦਬਾਉਣਾ ਆਮ ਹੋ ਚੁੱਕਾ ਹੈ। ਕਿਸੇ ਦੀ ਜੁਅਰਤ ਨਹੀਂ ਕਿ ਅਤਿਆਚਾਰ ਵਿਰੁਧ ਮੂੰਹ ਖੋਲ੍ਹ ਸਕੇ। ਅਸਲ ਵਿਚ ਧਰਮ ਦੇ ਪਰਦੇ ਪਿੱਛੇ ਨਿਜੀ ਸਵਾਰਥ ਕੰਮ ਕਰ ਰਿਹਾ ਹੈ।ਗੁਰੂ ਨਾਨਕ ਜੀ ਸਾਨੂੰ ਹੰਕਾਰੀ ਹੋਣ ਤੋਂ ਵਰਜਦੇ ਹਨ, ਜਦ ਸਾਡੇ ਗੁਰੂ ਸਾਨੂੰ ਹਰ ਕਿਸੇ ਨੂੰ ਅਪਣਾ ਮੰਨਣ ਲਈ ਕਹਿੰਦੇ ਹਨ ਤਾਂ ਅਸੀਂ ਕਿਉਂ ਉਲਟ ਰਸਤੇ ਅਖ਼ਤਿਆਰ ਕਰ ਲਏ ਹਨ? ਅਸਲੀਅਤ ਇਹ ਹੈ ਕਿ ਅਸੀਂ ਗੁਰੂਆਂ ਪੀਰਾਂ ਅਤੇ ਧਰਮ ਦੀ ਆੜ ਲੈ ਕੇ ਅਪਣਾ ਉਲੂ ਸਿੱਧਾ ਕਰਦੇ ਹਾਂ। ਗੁਰੂਆਂ ਨੇ ਤਾਂ ਕਦੇ ਵੀ ਨਹੀਂ ਕਿਹਾ ਕਿ ਗੁਰੂ ਘਰ ਕਿਸੇ ਇਕ ਫ਼ਿਰਕੇ ਜਾਂ ਵਿਅਕਤੀ ਵਿਸ਼ੇਸ਼ ਦਾ ਹੈ। ਫਿਰ ਗੁਰੂ ਘਰ ਨਿਜੀ ਕਿਉਂ ਬਣ ਗਏ ਹਨ? ਕੋਈ ਧਰਮ ਨਹੀਂ ਕਹਿ ਰਿਹਾ ਕਿ ਔਰਤ ਲਈ ਪੂਜਾ ਪਾਠ ਕਰਨਾ ਜਾਂ ਅਰਾਧਨਾ ਕਰਨੀ ਵਰਜਿਤ ਹੈ ਪਰ ਅੱਜ ਇਹ ਸ਼ਰੇਆਮ ਹੋ ਰਿਹਾ ਹੈ। ਗ਼ਰੀਬ ਨੁੰ ਦੁਰਕਾਰਿਆ ਜਾ ਰਿਹਾ ਹੈ। ਜਾਤੀ ਦੇ ਆਧਾਰ ‘ਤੇ ਵੰਡਿਆ ਜਾ ਰਿਹਾ ਹੈ ਜਿਸ ਦੀ ਹਰ ਗੁਰੂ ਪੀਰ ਅਤੇ ਧਰਮ ਨੇ ਮੁਖ਼ਾਲਫ਼ਤ ਕੀਤੀ ਹੈ।
ਅੱਜ ਧਰਮ ਦੇ ਨਾਂ ‘ਤੇ ਕਤਲੋਗਾਰਤ ਹੋ ਰਹੀ ਹੈ। ਬਾਕੀਆਂ ਨੂੰ ਅਧੀਨ ਕਰਨ ਦੀ ਗੱਲ ਹੋ ਰਹੀ ਹੈ। ਇਸ ਮਕਸਦ ਲਈ ਕਿਸੇ ਹੱਦ ਤਕ ਵੀ ਜਾਇਆ ਜਾ ਸਕਦਾ ਹੈ। ਬਹਾਨਾ ਬਣਾ ਕੇ ਮਾਰਕੁਟ ਕਰਨੀ ਜਾਂ ਤਸੀਹੇ ਦੇਣੇ ਜਾਂ ਜਾਨੋਂ ਮਾਰਨਾ ਆਮ ਹੋ ਚੁੱਕਾ ਹੈ। ਇਹ ਸੱਭ ਕੁੱਝ ਸਹਿਮ ਪੈਦਾ ਕਰਨ ਲਈ ਕੀਤਾ ਜਾਂਦਾ ਹੈ।ਬੜਾ ਦੁੱਖ ਉਸ ਸਮੇਂ ਹੁੰਦਾ ਹੈ ਜਦ ਧਾਰਮਕ ਹੱਠ ਤਹਿਤ ਕੀਤੇ ਅਤਿਆਚਾਰ ਨੂੰ ਵੇਖ ਕੇ ਸੱਭ ਅੱਖਾਂ ਬੰਦ ਕਰ ਲੈਂਦੇ ਹਨ। ਗ਼ਰੀਬ ਨੂੰ ਮਾਰ ਪੈਂਦੀ ਵੇਖ ਕੇ ਕਿਸੇ ਦਾ ਵੀ ਹਿਰਦਾ ਨਹੀਂ ਵਲੂੰਧਰਿਆ ਜਾਂਦਾ। ਇਹ ਧਾਰਮਕ ਗਿਰਾਵਟ ਨਹੀਂ ਤਾਂ ਹੋਰ ਕੀ ਹੈ? ਰੋਜ਼ਾਨਾ ਸਵੇਰੇ ਸ਼ਾਮ ਅਰਾਧਨਾ ਤਾਂ ਜ਼ੋਰਾਂ ‘ਤੇ ਹੋ ਰਹੀ ਹੈ ਪਰ ਅਮਲ ਇਕ ਫ਼ੀ ਸਦੀ ਵੀ ਨਹੀਂ ਹੋ ਰਿਹਾ। ਉਸ ਸਮੇਂ ਹੈਰਾਨੀ ਦੀ ਹੱਦ ਹੋ ਜਾਂਦੀ ਹੈ ਜਦ ਉੱਚੇ ਧਾਰਮਕ ਰੁਤਬੇ ਵਾਲੇ ਵੀ ਕੱਟੜਤਾ ਗ੍ਰਸਤ ਅਤੇ ਮਾਨਵਤਾਹੀਣ ਗੱਲਾਂ ਕਰਦੇ ਹਨ। ਉਸ ਸਮੇਂ ਉਹ ਅਪਣੇ ਰੁਤਬੇ ਅਤੇ ਫ਼ਰਜ਼ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਦੇਸ਼ ਵਿਚ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਹਿੰਦੂ ਧਾਰਮਕ ਗੁਰੂ ਜਾਂ ਮਹਾਤਮਾ ਵੱਧ ਜ਼ਿੰਮੇਵਾਰੀ ਨਾਲ ਵਿਚਰਦੇ ਪਰ ਹੋ ਬਿਲਕੁਲ ਉਲਟ ਰਿਹਾ ਹੈ। ਬਹੁਤ ਕੁੱਝ ਧਾਰਮਕ ਕੱਟੜਤਾ ਤਹਿਤ ਕੀਤਾ ਜਾਂਦਾ ਹੈ।ਮੁਸਲਮਾਨ ਦੇਸ਼ ਛੱਡ ਜਾਣ, ਈਸਾਈ ਵਿਦੇਸ਼ੀ ਹਨ, ਸਿੱਖ ਹਿੰਦੂ ਹਨ। ਬੜੀਆਂ ਬੇਤੁਕੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਅਧਾਰਮਕ ਹਨ। ਕੁੱਝ ਦਿਨ ਪਹਿਲਾਂ ਰੁੜਕੀ ਵਿਚ ਇਕ ਵੱਡੇ ਸੰਮੇਲਨ ਵਿਚ ਇਕ ਵੱਡੀ ਹਿੰਦੂ ਨੇਤਾ ਸਾਧਵੀ ਪਰਾਚੀ ਨੇ ਧਾਰਮਕ ਕੱਟੜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਜਦ ਉਸ ਨੇ ਬਿਆਨ ਦਿਤਾ ਕਿ ਦੇਸ਼ ਨੂੰ ਮੁਸਲਿਮ ਮੁਕਤ ਕੀਤਾ ਜਾਵੇ। ਕਿਸੇ ਨੇ ਵੀ ਉਸ ਦੀ ਆਲੋਚਨਾ ਨਹੀਂ ਕੀਤੀ। ਵੱਡੇ ਧਾਰਮਕ ਸੰਤਾਂ ਅਤੇ ਗੁਰੂਆਂ ਦਾ ਫ਼ਰਜ਼ ਬਣਦਾ ਸੀ ਕਿ ਉਸ ਦੀ ਆਲੋਚਨਾ ਕਰਦੇ ਪਰ ਅਜਿਹਾ ਕਿਸੇ ਨੇ ਵੀ ਨਹੀਂ ਕੀਤਾ। ਜਿਥੋਂ ਤਕ ਰਾਜਨੀਤਿਕ ਲੋਕਾਂ ਦਾ ਸਵਾਲ ਹੈ, ਉਹ ਅਪਣਾ ਹੀ ਹਿਸਾਬ ਕਿਤਾਬ ਰਖਦੇ ਹਨ। ਜੇ ਉਨ੍ਹਾਂ ਨੂੰ ਕੁੱਝ ਰਾਸ ਆਉਂਦਾ ਹੈ ਤਾਂ ਉਹ ਨਾਲ ਹਨ ਵਰਨਾ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਇਹ ਕਹਿਣ ਵਾਲੇ ਦੇ ਨਿਜੀ ਵਿਚਾਰ ਹਨ। ਹੁਣ ਵੀ ਅਜਿਹਾ ਹੀ ਹੋਇਆ ਹੈ। ਪ੍ਰਧਾਨ ਅਮਿਤ ਸ਼ਾਹ ਨੇ ਇਹ ਕਹਿ ਕੇ ਗੱਲ ਮੁਕਾ ਦਿਤੀ ਕਿ ਸਾਧਵੀ ਪਰਾਚੀ ਦਾ ਇਹ ਵਿਅਕਤੀਗਤ ਵਿਚਾਰ ਹੈ। ਉਨ੍ਹਾਂ ਨੇ ਇਹ ਬਿਲਕੁਲ ਨਹੀਂ ਕਿਹਾ ਕਿ ਸਾਧਵੀ ਪਰਾਚੀ ਵਿਰੁਧ ਕਾਰਵਾਈ ਕੀਤੀ ਜਾਵੇ ਜਾਂ ਸਾਧਵੀ ਪਰਾਚੀ ਨੂੰ ਅਜਿਹੀਆਂ ਦੇਸ਼ ਵਿਰੋਧੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਅਕਸਰ ਹੋ ਰਿਹਾ ਹੈ। ਜਦ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ, ਉਸ ਸਮੇਂ ਤੋਂ ਤਾਂ ਧਾਰਮਕ ਕੱਟੜਤਾ ਸਿਖਰ ‘ਤੇ ਪਹੁੰਚ ਗਈ ਹੈ। ਈਸਾਈਆਂ ‘ਤੇ ਹਮਲੇ, ਮੁਸਲਮਾਨਾਂ ‘ਤੇ ਹਮਲੇ, ਦਲਿਤਾਂ ‘ਤੇ ਅਤਿਆਚਾਰ ਆਮ ਹੋ ਗਏ ਹਨ। ਘਰ ਵਾਪਸੀ ਕਹਿ ਕੇ ਹਮਲੇ ਕੀਤੇ ਗਏ। ਗਊ ਰਖਿਆ ਦੇ ਨਾਂ ‘ਤੇ ਹਮਲੇ ਹੋ ਰਹੇ ਹਨ। ਗੀਤਾ ਲਾਗੂ ਕਰ ਦਿਉ, ਸੰਸਕ੍ਰਿਤ ਲਾਗੂ ਕੀਤੀ ਜਾਵੇ, ਭਾਰਤ ਮਾਤਾ ਦੀ ਜੈ ਹਰ ਕੋਈ ਕਹੇ। ਇਹ ਸੱਭ ਹੱਠਧਰਮੀ ਤਹਿਤ ਹੋ ਰਿਹਾ ਹੈ। ਕਦੇ ਨਹੀਂ ਕਿਸੇ ਨੇ ਸੋਚਿਆ ਕਿ ਦੇਸ਼ ਸਾਰਿਆਂ ਦਾ ਹੈ। ਕਿਸੇ ਨਾਲ ਵੀ ਜ਼ਬਰਦਸਤੀ ਨਹੀਂ ਹੋ ਸਕਦੀ। ਤੁਸੀਂ ਆਪ ਹੀ ਏਨੇ ਕੁ ਚੰਗੇ ਬਣ ਜਾਉ ਕਿ ਬਾਕੀ ਆਪ ਚੱਲ ਕੇ ਤੁਹਾਡੇ ਪਾਸ ਆਉਣ। ਜਦ ਕੋਈ ਸਾਨੂੰ ਛੱਡ ਕੇ ਜਾਂਦਾ ਹੈ ਤਾਂ ਸਾਡਾ ਪਹਿਲਾ ਫ਼ਰਜ਼ ਹੁੰਦਾ ਹੈ ਕਿ ਅਸੀਂ ਅੰਤਰਝਾਤ ਮਾਰੀਏ ਕਿ ਜਾਣ ਵਾਲਾ ਸਾਨੂੰ ਕਿਉਂ ਛੱਡ ਗਿਆ ਹੈ? ਸਾਡਾ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਸਾਡੇ ਵਿਚ ਮੌਜੂਦ ਕਮੀ ਨੂੰ ਦੂਰ ਕਰੀਏ ਤਾਕਿ ਅੱਗੇ ਤੋਂ ਕੋਈ ਅਜਿਹਾ ਸੋਚ ਵੀ ਨਾ ਸਕੇ। ਫਿਰ ਵਿਸ਼ੇਸ਼ ਘਰ ਵਾਪਸੀ ਅਭਿਆਨ ਚਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਸੋਚਣ ਜਾਂ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਮੁਸਲਮਾਨ ਜਾਂ ਈਸਾਈ ਹਿੰਦੂ ਸਨ। ਫਿਰ ਨਹੀਂ ਵੇਖਣਾ ਪਵੇਗਾ ਕਿ ਕਿਸੇ ਈਸਾਈ ਦਾ ਪਿਛਲਾ ਨਾਂ ਹਿੰਦੂਆਂ ਵਾਲਾ ਹੈ। ਜੇ ਦਲਿਤਾਂ ਨੂੰ ਘਿਰਣਾ ਕਰਨੀ ਹੈ ਤਾਂ ਉਨ੍ਹਾਂ ਨੂੰ ਮੰਦਰ ਵਿਚ ਪ੍ਰਵੇਸ਼ ਨਹੀਂ ਕਰਨ ਦੇਣਾ। ਉਨ੍ਹਾਂ ਨੂੰ ਅਪਣਾ ਨਹੀਂ ਮੰਨਣਾ ਤਾਂ ਉਹ ਕਿਸ ਤਰ੍ਹਾਂ ਹਿੰਦੂ ਧਰਮ ਵਿਚ ਰਹਿਣਗੇ? ਉਹ ਜ਼ਰੂਰ ਇਕ ਦਿਨ ਚਲੇ ਜਾਣਗੇ। ਜਦ ਗਿਣਤੀ ਕਰਨੀ ਹੈ ਤਾਂ ਉਹ ਹਿੰਦੂ ਹਨ। ਜਦ ਮਾਣ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਉਹ ਨੀਚ ਹਨ। ਅਜਿਹੇ ਹਾਲਾਤ ਵਿਚ ਉਹ ਕਿਸ ਤਰ੍ਹਾਂ ਹਿੰਦੂ ਧਰਮ ਵਿਚ ਰਹਿਣਗੇ। ਜਿਥੇ ਮਾਣ ਸਨਮਾਨ ਮਿਲੇਗਾ, ਉਹ ਉਥੇ ਹੀ ਜਾਣਗੇ। ਇਹੋ ਗੱਲ ਮੁਸਲਮਾਨਾਂ ਅਤੇ ਈਸਾਈਆਂ ਦੀ ਹੈ। ਜੇ ਮੁਸਲਮਾਨਾਂ ਨੂੰ ਬਾਹਰਲੇ ਮੰਨਣਾ ਹੈ ਜਾਂ ਈਸਾਈਆਂ ਨੂੰ ਪਰਾਏ ਕਹਿਣਾ ਹੈ ਤਾਂ ਉਹ ਕੀ ਸੋਚਣਗੇ? ਕੱਟੜਤਾ ਨਾਲ ਧੱਕਾ ਕਰੋਗੇ ਤਾਂ ਕੋਈ ਨਾਲ ਨਹੀਂ ਰਹਿਣ ਲੱਗਾ। ਪਹਿਲ ਆਪ ਨੂੰ ਕਰਨੀ ਪੈਂਦੀ ਹੈ। ਜਦ ਅਸੀਂ ਕਿਸੇ ਦਾ ਸਨਮਾਨ ਕਰਾਂਗੇ ਤਾਂ ਅੱਗੋਂ ਜ਼ਰੂਰ ਸਨਮਾਨ ਮਿਲੇਗਾ। ਵਿਰੋਧੀ ਵਾਲੀ ਸੋਚ ਪਾਲ ਕੇ ਤਾਂ ਕੋਈ ਮਿੱਤਰ ਜਾਂ ਸਕਾ ਸਬੰਧੀ ਨਹੀਂ ਬਣਦਾ। ਗਊ ਹਤਿਆ ਬਿਲਕੁਲ ਪਾਪ ਹੈ, ਗ਼ਲਤ ਹੈ ਪਰ ਕਿਥੇ ਲਿਖਿਆ ਹੈ ਕਿ ਬਾਕੀ ਜਾਨਵਰ ਮਾਰ ਦੇਣੇ ਪੁੰਨ ਹੈ? ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਧਾਰਮਕ ਕੱਟੜਤਾ ਤੋਂ ਉਪਰ ਉਠਿਆ ਜਾ ਸਕਦਾ ਹੈ ਤਾਕਿ ਇਕ ਦੂਜੇ ਪ੍ਰਤੀ ਕੁੜੱਤਣ ਦੂਰ ਹੋ ਸਕੇ? ਅਸਲੀਅਤ ਇਹ ਹੈ ਕਿ ਸਾਨੂੰ ਇਕ ਦੂਜੇ ਪ੍ਰਤੀ ਪਿਆਰ ਅਤੇ ਸਨਮਾਨ ਦੀ ਭਾਵਨਾ ਰਖਣੀ ਪਵੇਗੀ। ਬੇਗਾਨਗੀ ਦੀ ਭਾਵਨਾ ਤਿਆਗਣੀ ਪਵੇਗੀ।ਸਾਨੂੰ ਗੁਰੂ ਨਾਨਕ ਸਾਹਿਬ ਦੀ ‘ਵੰਡ ਕੇ ਛਕੋ’ ਦੀ ਨੀਤੀ ਅਪਨਾਉਣੀ ਪਵੇਗੀ। ਪਰ ਵੰਡ ਕੇ ਫਿਰ ਹੀ ਛਕਿਆ ਜਾ ਸਕਦਾ ਹੈ ਜੇ ਆਪਸੀ ਪਿਆਰ ਅਤੇ ਭਰਾਤਰੀਭਾਵ ਹੋਵੇਗਾ।ਵਿਤਕਰੇਬਾਜ਼ੀ ਖ਼ਤਮ ਕਰਨੀ ਪਵੇਗੀ। ਮਨ ਨੂੰ ਸਾਫ਼ ਕਰਨਾ ਪਵੇਗਾ। ਤਦ ਜਾ ਕੇ ਅਸੀਂ ਧਾਰਮਕ ਕੱਟੜਤਾ ਤੋਂ ਨਿਜਾਤ ਪਾ ਸਕਦੇ ਹਾਂ ਵਰਨਾ ਭਰਾ ਮਾਰੂ ਜੰਗ ਜਾਰੀ ਰਹੇਗੀ ਜੋ ਕਿਸੇ ਦੇ ਵੀ ਹਿਤ ਵਿਚ ਨਹੀਂ ਹੋਵੇਗੀ।
ਜਿਥੇ ਮੁਨਸਿਫ਼ ਵੀ ਇਨਸਾਫ਼ ਲਈ ਰੋਂਦਾ ਹੈ…।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.