Ad-Time-For-Vacation.png

ਬਲੈਡਰ ਇਨਫ਼ੈਕਸ਼ਨ ਅਤੇ ਹੋਮਿਓਪੈਥੀ

ਮਸਾਨੇ ਵਿਚ ਬੈਕਟੀਰੀਆ ਦੀ ਇਨਫੈਕਸ਼ਨ ਕਾਰਣ ਪਿਸ਼ਾਬ ਦੀ ਨਾਲੀ ਵਿਚ ਜਲਣ (ਸਿਸਟਾਇਟਿਸ) ਹੁੰਦੀ ਹੈ। ਕਈ ਵਾਰੀ ਇਹ ਅਲਾਮਤ ਬੈਕਟੀਰੀਆ, ਵਾਇਰਸ ਜਾਂ ਫ਼ੰਗਸ (ਉ੍ਨਲੀ) ਦੀ ਮੌਜੂਦਗੀ ਤੋਂ ਬਿਨਾ ਵੀ ਹੋ ਸਕਦੀ ਹੈ। ਇਸ ਬਿਮਾਰੀ ਦਾ ਪ੍ਰਗਟਾਵਾ ਹੇਠ ਲਿਖੇ ਲਛਣਾਂ ਰਾਹੀਂ ਹੁੰਦਾ ਹੈ:

1. ਜਲਣ
2. ਛੇਤੀ-ਛੇਤੀ ਪਿਸ਼ਾਬ ਦੀ ਹਾਜਤ
3. ਪਿਸ਼ਾਬ ਰੋਕਿਆ ਨਾ ਜਾਣਾ
4. ਪਿਸ਼ਾਬ ਵਿਚ ਬਦਬੂ
5. ਕਾਂਬੇ ਨਾਲ ਬੁਖ਼ਾਰ
6. ਜੀਅ ਕੱਚਾ ਹੋਣਾ ਅਤੇ ਉਲਟੀਆਂ
7. ਪਿਸ਼ਾਬ ਕਰਨ ਤੋਂ ਬਾਅਦ ਅਜਿਹਾ ਮਹਿਸੂਸ ਹੋਣਾ ਕਿ ਮਸਾਨਾ ਪੂਰੀ ਤਰ੍ਹਾਂ ਖ਼ਾਲੀ ਨਹੀਂ ਹੋਇਆ।

ਔਰਤਾਂ ਵਿੱਚ ਇਸ ਬਿਮਾਰੀ ਦੇ ਫ਼ੈਲਣ ਦਾ ਪ੍ਰਗਟਾਵਾ ਮਰਦਾਂ ਨਾਲੋਂ ਵੱਧ ਵੇਖਿਆ ਜਾਂਦਾ ਹੈ। ਔਰਤਾਂ ਵਿੱਚ ਜਣਨ ਅੰਗ ਅਤੇ ਮਲ ਦੁਆਰ ਦੀ ਨਜ਼ਦੀਕੀ ਕਾਰਣ ਬੈਕਟੀਰੀਆ ਇੱਕ ਥਾਂ ਤੋ ਦੂਜੀ ਥਾਂ ਆਸਾਨੀ ਨਾਲ ਪ੍ਰਵੇਸ਼ ਕਰ ਸਕਦਾ ਹੈ। ਇਸ ਦੀ ਰੋਕਖਾਮ ਲਈ ਸਹੀ ਸਵੱਛਤਾ ਅਤੇ ਇਸ ਦੇ ਪ੍ਰਤਿ ਜਾਗਰੂਕਤਾ ਦੀ ਲੋੜ ਹੈ। ਜੇ ਇਨਫ਼ੈਕਸ਼ਨ ਗੁਰਦਿਆਂ ਤਕ ਪ੍ਰਭਾਵ ਕਰ ਦੇਵੇ ਤਾਂ ਕਮਰ ਦੇ ਹੇਠਲੇ ਹਿੱਸੇ ਵਿੱਚ ਜ਼ਬਰਦਸਤ ਦਰਦ ਹੋ ਸਕਦੀ ਹੈ। ਉਪਰੋਕਤ ਹਾਲਾਤ ਵਿਚ ਜਿੱਥੇ ਪੇਸ਼ਾਵਰ ਮਦਦ ਲੈਣ ਦੀ ਲੋੜ ਹੁੰਦੀ ਹੈ, ਉ੍ਨਥੇ ਹੀ ਜਾਗਰੁਕਤਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਅਵਸਥਾ ਤੋਂ ਬਚਿਆ ਜਾ ਸਕੇ। ਉਪਰੋਕਤ ਕਾਰਣਾਂ ਤੋਂ ਇਲਾਵਾ ਤਲੇ ਪਦਾਰਥ ਖਾਣ ਨਾਲ ਜਾਂ ਭੋਜਨ ਵਿੱਚ ਵਾਧੂ ਮਿਰਚਾਂ ਦੇ ਇਸਤੇਮਾਲ ਨਾਲ ਵੀ ਬਲੈਡਰ ਇਨਫ਼ੈਕਸ਼ਨ ਹੋ ਸਕਦੀ ਹੈ। ਤਰਲ ਪਦਾਰਥਾਂ ਦਾ ਘੱਟ ਸੇਵਨ (ਘੱਟ ਪਾਣੀ ਪੀਣਾ) ਜਾਂ ਸ਼ੂਗਰ (ਸ਼ੱਕਰ ਰੋਗ) ਕਾਰਣ ਵੀ ਇਨਫ਼ੈਕਸ਼ਨ ਹੋਣ ਦੇ ਆਸਾਰ ਬਣ ਸਕਦੇ ਹਣ। ਗੁਰਦੇ ਦੀ ਪਥਰੀ ਜਾਂ ਗਦੂਦਾਂ ਦੀ ਸੋਜਿਸ਼ ਕਾਰਣ ਵੀ ਇਨਫ਼ੈਕਸ਼ਨ ਹੋਣ ਨਾਲ ਪਿਸ਼ਾਬ ਬੂੰਦ-ਬੂੰਦ ਅਤੇ ਮੱਚ ਕੇ ਆ ਸਕਦਾ ਹੈ। ਨਵੇਂ ਵਿਆਹੇ ਜੋੜਿਆਂ ਵਿੱਚ ਆਮ ਤੌਰ ’ਤੇ ਇਸ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲਦੇ ਹਨ ਅਤੇ ਇਸ ਨੂੰ “ਹਨੀਮੂਨ ਸਿਸਟਾਇਟਿਸ” ਆਖਿਆ ਜਾਂਦਾ ਹੈ।

ਅੰਗਰੇਜ਼ੀ ਦਵਾਈ ਵਿੱਚ ਇਸ ਅਲਾਮਤ ਦਾ ਇਲਾਜ ਲੱਛਣਾਂ ਅਨੁਸਾਰ ਕੀਤਾ ਜਾਂਦਾ ਹੈ ਅਤੇ ਐਂਟੀਬਾਇਓਟਿਕ ਰਾਹੀਂ ਬੈਕਟੀਰੀਆ ਨੂੰ ਨਸ਼ਟ ਕੀਤਾ ਜਾਂਦਾ ਹੈ। ਜੇ ਇਹ ਬਿਮਾਰੀ ਚਿਰਕਾਲੀ ਬਣ ਜਾਵੇ ਤਾਂ ਐਂਟੀਬਾਇਓਟਿਕ ਦੀ ਵਧਾਈ ਹੋਈ ਖ਼ੁਰਾਕ ਵੀ ਕਈ ਵਾਰੀ ਬੈਕਟੀਰੀਆ ਨੂੰ ਨਸ਼ਟ ਨਹੀਂ ਕਰ ਸਕਦੀ ਕਿਉਂਕਿ ਬੈਕਟੀਰੀਆ ਵੀ ਦਵਾਈ ਦੀ ਵਧੀ ਹੋਈ ਤਾਕਤ ਦੇ ਨਾਲ-ਨਾਲ ਤਾਕਤਵਰ ਹੁੰਦਾ ਜਾਂਦਾ ਹੈ। ਪੀੜਤ ਮਰੀਜ਼ ਦੀ ਹਾਲਤ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਉਹ ਪਿਸ਼ਾਬ ਕਰਨ ਸਮੇਂ ਹੋਣ ਵਾਲੀ ਜਲਣ ਕਾਰਣ ਤੜਪ ਉ੍ਨਠਦਾ ਹੈ ਅਤੇ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਜਣਨ ਅੰਗ ਵਿੱਚ ਅੱਗ ਮੱਚਦੀ ਹੋਵੇ। ਅਜਿਹੀ ਬੇਚੈਨੀ ਕਾਰਣ ਪੀੜਤ ਵਿਅਕਤੀ ਟਿਕ ਕੇ ਉ੍ਨਠ-ਬੈਠ ਵੀ ਨਹੀਂ ਸਕਦਾ। ਸਮਾਜਕ ਸਥਿਤੀਆਂ ਵਿੱਚ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅਤੇ ਉਹ ਕਿਸੇ ਪਾਰਟੀ/ਸਮਾਗਮ ਆਦਿ ਵਿੱਚ ਜਾਣ ਤੋਂ ਵੀ ਗੁਰੇਜ਼ ਕਰਦਾ ਹੈ। ਇਹ ਬਿਮਾਰੀ ਸਿਰਫ਼ ਪੀੜਤ ਦੇ ਸ਼ਰੀਰਕ ਪੱਧਰ ਤਕ ਹੀ ਸੀਮਤ ਨਾ ਰਹਿ ਕੇ ਉਸ ਦੇ ਮਾਨਸਿਕ ਪੱਧਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪੀੜਤ ਵਿਅਕਤੀ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਉਸ ਨੂੰ ਗੁੱਸਾ ਆਉਂਦਾ ਹੈ, ਉਹ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਪ੍ਰਤੀ ਉਦਾਸੀਨ ਹੋ ਜਾਂਦਾ ਹੈ। ਕਮਜ਼ੋਰੀ ਮਹਿਸੂਸ ਹੋਣ ਨਾਲ ਉਸ ਦੀ ਸਿਹਤ ਵਿੱਚ ਆਉਣ ਵਾਲਾ ਨਿਘਾਰ ਜਾਰੀ ਰਹਿਦਾ ਹੈ।

ਜਿੱਥੇ ਪ੍ਰਚਲਿਤ ਇਲਾਜ ਪ੍ਰਣਾਲੀ ਵਿੱਚ ਇਸ ਦਾ ਇਲਾਜ ਹੁੰਦਾ ਹੈ, ਉਸੇ ਤਰ੍ਹਾਂ ਹੀ ਹੋਮਿਉਪੈਥਿਕ ਇਲਾਜ ਪ੍ਰਣਾਲੀ ਵਿੱਚ ਢੁਕਵੀਂ ਦਵਾਈ ਦੀ ਵਰਤੋਂ ਰਾਹੀਂ ਇਸ ਸਮੱਸਿਆ ਨੂੰ ਜੜ੍ਹੋਂ ਪੱੁਟਣ ਵਿੱਚ ਮਦਦ ਮਿਲਦੀ ਹੈ।

ਹੋਮਿਉਪੈਥਿਕ ਮਦਦ

ਕੁਝ ਹੋਮਿੳਪੈਥਿਕ ਦਵਾਈਆਂ “ਐਕਿਊਟ ਸਿਸਟਾਇਟਿਸ” ਵਿੱਚ ਕੰਮ ਕਰ ਸਕਦੀਆਂ ਹਨ ਜਿਵੇਂ ਕਿ ਕੈਂਥਾਰਿਸ: ਪਿਸ਼ਾਬ ਦੀ ਨਾਲੀ ਵਿੱਚ ਅਤਿਅੰਤ ਜਲਣ, ਰੋਗੀ ਦਰਦ ਅਤੇ ਜਲਣ ਨਾਲ ਤੜਪ ਉ੍ਨਠੇ ਅਤੇ ਚੀਕਾਂ ਮਾਰੇ। ਇਸ ਦਵਾਈ ਨੂੰ ਮਾਨਸਿਕ ਅਤੇ ਸਰੀਰਕ ਲਛਣਾਂ ਅਨੁਸਾਰ ਇਸਤੇਮਾਲ ਕੀਤਾ ਜਾਵੇ ਤਾਂ ਰਾਹਤ ਮਿਲਦੀ ਹੈ। ਇਸ ਤਰ੍ਹਾਂ ਹੀ ਹੋਰ ਦਵਾਈਆਂ ਵੀ ਹਨ: ਮਰਕ-ਕਾਰ, ਸਟੈਫਿਸਗਰੀਆ, ਸਰਸਾਪੈਰੀਲਾ ਅਤੇ ਇਕਵੀਸਟੀਅਮ। ਪਰ ਬਿਨਾ ਕਿਸੇ ਮਾਹਰ ਸਲਾਹ ਤੋਂ ਇਨ੍ਹਾਂ ਦਵਾਇਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇੱਕ ਪੇਸ਼ਾਵਰ ਹੋਮਿਉਪੈਥ ਸਾਰੀਆਂ ਅਲਾਮਤਾਂ ਦਾ ਤਾਲਮੇਲ ਕਰਨ ਉਪਰੰਤ ਹੀ ਸਹੀ ਦਵਾਈ ਦੀ ਚੋਣ ਕਰ ਸਕਦਾ ਹੈ। ਹੋਮਿਉਪੈਥੀ ਇਲਾਜ ਪ੍ਰਣਾਲੀ ਵਿੱਚ ਦਵਾਇਆਂ ਰਲਾ-ਮਿਲਾ ਕੇ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਇੱਕੋ ਢੁਕੱਵੀਂ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਹੋਮਿਉਪੈਥ ਆਰ. ਐ੍ਨਸ. ਸੈਣੀ ਦੇ 38 ਸਾਲਾਂ ਦੀ ਹੋਮਿਉਪੈਥਿਕ ਪ੍ਰੈਕਟਿਸ ਵਿੱਚ ਅਜਿਹੇ ਕੇਸਾਂ ਵਿੱਚ ਪੀੜਤਾਂ ਨੂੰ ਅਸਰਦਾਰ ਮਦਦ ਮਿਲੀ ਹੈ। ਹਰ ਇੱਕ ਕੇਸ ਨੂੰ ਵਖਰੇਵੇਂ ਨਾਲ ਵੇਖਦਿਆਂ ਹੋਮਿਉਪੈਥ ਆਰ.ਐ੍ਨਸ. ਸੈਣੀ ਸਹੀ ਦਵਾਈ ਦੀ ਚੋਣ ਕਰਦੇ ਹਨ।

ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ੇੋੁਟੁਬੲ.ਚੋਮ ’ਤੇ ਇਸ ਲੇਖ ਦੇ ਲੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤੱਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।

ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.