Ad-Time-For-Vacation.png

ਤੀਜੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ

ਤੁਝੇ ਯਾਦ ਹੋ ਕੇ ਨਾ ਯਾਦ ਹੋ, ਮੁਝੇ ਯਾਦ ਹੈ ਵੋ ਦਰਦ ਭਰੀ ਦਾਸਤਾਂ

ਕਰਮਜੀਤ ਸਿੰਘ

ਮੋਬਾ : 99150-91063

ਜਿਉਂ ਹੀ ਤੀਜੇ ਘੱਲੂਘਾਰੇ ਦਾ ਸਾਕਾ ਨੇੜੇ-ਨੇੜੇ ਆਉਂਦਾ ਹੈ, ਤਿਉਂ-ਤਿਉਂ ਇਕ ਅਨਮੋਲ ਹੀਰਾ ਸਾਡੀਆਂ ਯਾਦਾਂ ਵਿਚ ਉਤਰ ਆਉਂਦਾ ਹੈ, ਜੋ ਸਾਡੇ ਦਿਲਾਂ ਤੇ ਦਿਮਾਗਾਂ ‘ਤੇ ਤੇਜ਼ ਰੌਸ਼ਨੀ ਸੁੱਟ ਕੇ ਅਲੋਪ ਹੋ ਗਿਆ ਸੀ, ਜੋ ਚੌਦਵੀਂ ਦੇ ਚੰਦ ਵਾਂਗ ਪੰਜਾਬ ਦੇ ਅਸਮਾਨ ‘ਤੇ ਚਮਕਿਆ ਸੀ।ਅੱਜ ਦੇ ਗੱਭਰੂਆਂ ਨੂੰ ਸ਼ਾਇਦ ਇਹ ਪੂਰਾ ਇਲਮ ਨਹੀਂ ਕਿ ਸੰਤ ਜਰਨੈਲ ਸਿੰਘ ਕੌਣ ਸਨ? ਉਸ ਦੌਰ ਦੇ ਰਾਜਸੀ ਅਤੇ ਧਾਰਮਿਕ ਰਹਿਬਰਾਂ ਨੂੰ ਵੀ ਬਸ ਇੱਥੋਂ ਤੱਕ ਹੀ ਪਤਾ ਸੀ ਕਿ ਕੋਈ ਇਨਸਾਨ ਨਿਰਭਉ ਅਤੇ ਨਿਰਵੈਰ ਹੋ ਕੇ ਸਿੱਖ ਕੌਮ ਨਾਲ ਹੋਈਆਂ ਅਤੇ ਹੋ ਰਹੀਆਂ ਬੇਇਨਸਾਫ਼ੀਆਂ ਅਤੇ ਧੱਕਿਆਂ ਵਿਰੁੱਧ ਬੁਲੰਦ ਆਵਾਜ਼ ਵਿਚ ਕੌਮ ਦੀ ਗੱਲ ਹੀ ਨਹੀਂ ਕਰਦਾ, ਸਗੋਂ ਧੱਕਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ ਮੁਤਾਬਕ ਸਬਕ ਵੀ ਸਿਖਾਉਂਦਾ ਹੈ। ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਸੀ, ਜੋ ਇਹੋ ਜਿਹੇ ਵਰਤਾਰੇ ਵਿਚੋਂ ਆਪੋ-ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਬੜੇ ਉਤਾਵਲੇ ਹੁੰਦੇ ਸਨ ਤੇ ਲੋੜ ਅਨੁਸਾਰ ਇਸ ਹਸਤੀ ਦੇ ਨੇੜੇ-ਨੇੜੇ ਹੋਣ ਦਾ ਯਤਨ ਕਰਦੇ ਸਨ। ਪਰ ਇਹ ਭੇਤ ਵਿਰਲਿਆਂ ‘ਚੋਂ ਵਿਰਲਿਆਂ ਨੂੰ ਪਤਾ ਸੀ ਕਿ ਇਹ ਮਹਾਨ ਹਸਤੀ ਇਤਿਹਾਸ ਦੇ ਮੂੰਹ ਦੂਜੇ ਪਾਸੇ ਘੁਮਾਉਣ ਲਈ ਹੀ ਪੰਜਾਬ ਦੀ ਸਰਜ਼ਮੀਨ ‘ਤੇ ਉਤਰੀ ਹੈ।

ਦੂਰ ਤੱਕ ਵੇਖਣ ਵਾਲੀਆਂ ਨਿਗਾਹਾਂ ਨੂੰ ਹੀ ਪਤਾ ਸੀ ਕਿ ਉਸ ਦੇ ਤੁਰ ਜਾਣ ਪਿੱਛੋਂ ਇਤਿਹਾਸ ਇਕ ਨਵਾਂ ਮੋੜ ਕੱਟੇਗਾ, ਜਿਸ ਨੂੰ ਰਾਜਨੀਤਕ ਵਿਗਿਆਨ ਦੇ ਮੁਹਾਵਰੇ ਵਿਚ ਪੈਰਾਡਾਈਮ-ਸ਼ਿਫਟ ਕਹਿੰਦੇ ਹਨ। ਦੂਜੇ ਸ਼ਬਦਾਂ ਵਿਚ ਇਤਿਹਾਸ ਦੀ ਨਵੀਂ ਕਾਲ-ਵੰਡ ਹੋਵੇਗੀ ਜਿਸ ਵਿਚ ਸਿੱਖ ਇਤਿਹਾਸ ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ ਜਾਵੇਗਾ, ਨਵੀਂ ਸ਼ਕਲ ਵਿਚ ਪ੍ਰਭਾਸ਼ਿਤ ਕੀਤਾ ਜਾਵੇਗਾ। ਤੇ ਹੋਇਆ ਵੀ ਕੁਝ ਇਸ ਤਰਾਂ ਹੀ। ਵਿਦਵਾਨਾਂ ਲਈ ਇਹ ਖੋਜ ਦਾ ਵਿਸ਼ਾ ਬਣ ਗਿਆ ਕਿ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਸਿੱਖਾਂ ਦੀ ਰਾਜਨੀਤਕ ਅਤੇ ਧਾਰਮਿਕ ਤਰਜ਼-ਏ-ਜ਼ਿ ਦੇ ਰੰਗ-ਢੰਗ ਅਤੇ ਲੱਛਣ ਕਿਹੋ ਜਿਹੇ ਸਨ ਅਤੇ ਸੰਤ ਜਰਨੈਲ ਸਿੰਘ ਦੇ ਵਿਛੜਨ ਤੋਂ ਪਿੱਛੋਂ ਉਹ ਕਿਹੜੀਆਂ ਵੱਡੀਆਂ ਤਬਦੀਲੀਆਂ ਆਈਆਂ, ਜਿਸ ਨੇ ਨਾ ਕੇਵਲ ਸਿੱਖ ਇਤਿਹਾਸ ਨੂੰ ਹੀ ਸਗੋਂ ਭਾਰਤ ਦੇ ਰਾਜਨੀਤਕ ਤਾਣੇ-ਬਾਣੇ ਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ।ਉਸ ਦੇ ਜਾਣ ਪਿੱਛੋਂ ਮੜਕ ਨਾਲ ਜਿਊਣ ਵਾਲੇ ਗੱਭਰੂਆਂ ਦੀ ਜ਼ਿੰਦਗੀ ਫਿਰ ਉਹ ਨਹੀਂ ਸੀ ਰਹੀ ਜੋ ਪਹਿਲਾਂ ਵਾਲੀ ਸੀ।ਸੈਂਕੜੇ ਨੌਜਵਾਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪੜਾਈਆਂ ਵਿਚੇ ਹੀ ਛੱਡ ਕੇ ਉਸ ਧਰਮਯੁੱਧ ਵਿਚ ਸ਼ਾਮਲ ਹੋ ਗਏ ਜਿਸ ਨੂੰ ਬਾਅਦ ਵਿਚ ਖਾਲਿਸਤਾਨ ਦਾ ਨਾਂ ਦਿੱਤਾ ਗਿਆ।

ਸੰਤ ਜਰਨੈਲ ਸਿੰਘ ਨੇ ਜਿਸ ਪਾਸੇ ਵੀ ਨਜ਼ਰ ਭਰ ਕੇ ਵੇਖਿਆ, ਖਾਲਸਾ ਪੰਥ ਦੇ ਜਿਸ ਹਿੱਸੇ ਨੂੰ ਵੀ ਆਵਾਜ਼ ਮਾਰੀ ਉਹ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਵੱਲ ਹੋ ਤੁਰੇ। ਜੇ ਉਸ ਨੇ ਕਲਮਾਂ ਵਾਲਿਆਂ ਨੂੰ ਹੋਕਾ ਦਿੱਤਾ ਤਾਂ ਦਾਨਿਸ਼ਵਰਾਂ ਨੂੰ ਇਉਂ ਮਹਿਸੂਸ ਹੋਇਆ ਕਿ ਇਸ ਅਨੋਖੇ ਫ਼ਕੀਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਜਿਸ ਨੇ ਹੋਸ਼ ਨੂੰ ਜੋਸ਼ ਦਾ ਰੰਗ ਦੇ ਦਿੱਤਾ ਹੈ, ਜਿਸ ਨੇ ਕਹਿਣੀ ਤੇ ਕਰਨੀ ਦੇ ਸਾਰੇ ਫ਼ਾਸਲੇ ਮਿਟਾ ਦਿੱਤੇ ਹਨ ਅਤੇ ਜੋ ਪੁਰਾਤਨ ਇਤਿਹਾਸ ਨੂੰ ਨਵੇਂ ਮੁਹਾਵਰੇ ‘ਚ ਪੇਸ਼ ਕਰ ਰਿਹਾ ਹੈ। ਜੇ ਉਸ ਨੇ ਫੌਜੀਆਂ ਨੂੰ ਵੀ ਸੱਦਾ ਦਿੱਤਾ ਤਾਂ ਉਨਾਂ ਨੂੰ ਵੀ ਕੁਝ ਇਸ ਤਰਾਂ ਮਹਿਸੂਸ ਹੋਇਆ ਜਿਵੇਂ ਉਨਾਂ ਨੂੰ ਬੜੇ ਲੰਮੇ ਅਰਸੇ ਤੋਂ ਕੋਈ ”ਆਪਣਾ ਜਰਨੈਲ” ਮਿਲਿਆ ਹੈ ਜਿਸ ਦੀ ਰਹਿਨੁਮਾਈ ਹੇਠ ਲੜਨ ਲਈ ਉਨਾਂ ਨੂੰ ਖਾਲਸਾ ਰਾਜ ਦੀ ਮੰਜ਼ਿਲ ਦੇ ਇਸ਼ਾਰੇ ਮਿਲਣਗੇ। ਉਨਾਂ ਨੂੰ ਇਹ ਵੀ ਮਹਿਸੂਸ ਹੋਇਆ ਜਿਵੇਂ ਕਿਸੇ ਸ਼ਾਮ ਸਿੰਘ ਅਟਾਰੀਵਾਲੇ ਨੇ ਜਾਂ ਬੰਦਾ ਸਿੰਘ ਬਹਾਦਰ ਨੇ ਉਨਾਂ ਨੂੰ ਆਵਾਜ਼ ਮਾਰੀ ਹੈ ਤਾਂ ਜੋ ਖਾਲਸਾ ਪੰਥ ਦੇ ਖੁੱਸੇ ਰਾਜ ਨੂੰ ਮੁੜ ਬਹਾਲ ਕੀਤਾ ਜਾ ਸਕੇ।

ਉਸ ਵਿਚ ਕਹਿਣੀ ਤੇ ਕਰਨੀ ਦਾ ਵੱਡਾ ਸੁਮੇਲ ਸੀ। ਪਿਛਲੀ ਸਦੀ ਵਿਚ ਓੜਕਾਂ ਦਾ ਪਿਆਰ ਹਾਸਲ ਕਰਨ ਵਿਚ ਜੇ ਕੋਈ ਵਿਅਕਤੀ ਕਾਮਯਾਬ ਹੋਇਆ ਤਾਂ ਇਹ ਮਾਣ ਸੰਤ ਜਰਨੈਲ ਸਿੰਘ ਨੂੰ ਹੀ ਮਿਲ ਸਕਿਆ ਸੀ।ਉਸ ਤੋਂ ਪਿਛਲੀ ਸਦੀ ਵਿਚ ਇਹ ਪਿਆਰ ਮਹਾਰਾਜਾ ਰਣਜੀਤ ਸਿੰਘ ਨੂੰ ਹਾਸਲ ਹੋਇਆ ਸੀ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਸਮੇਂ ਜਦੋਂ ਗੁਜਰਾਤ ਦੀ ਲੜਾਈ ਵਿਚ ਸਿੱਖ ਫੌਜੀਆਂ ਨੇ ਅੰਗਰੇਜ਼ਾਂ ਅੱਗੇ ਹਥਿਆਰ ਸੁੱਟੇ ਤਾਂ ਹਥਿਆਰ ਸੁੱਟਣ ਵਾਲਿਆਂ ਵਿਚੋਂ ਆਖਰੀ ਫੌਜੀ ਨੇ ਅੱਖਾਂ ਵਿਚ ਹੰਝੂ ਲਿਆ ਕੇ ਇਹ ਸ਼ਬਦ ਆਖੇ : ਰਣਜੀਤ (ਮਹਾਰਾਜਾ ਰਣਜੀਤ ਸਿੰਘ) ਅੱਜ ਮਰਿਆ ਹੈ। ਅਸਲ ਵਿਚ ਇਹ ਉਹ ਉਦਾਸ ਪਲ ਸਨ ਜਦੋਂ ਰਣਜੀਤ-ਪਿਆਰ ਤੇ ਖਾਲਸਾ-ਪਿਆਰ ਇਕ ਹੋ ਕੇ ਉਸ ਸਿੱਖ ਫੌਜੀ ਦੀ ਹੂਕ ਵਿਚ ਉਤਰ ਆਏ ਸਨ।ਇਉਂ ਹੀ ਇਕ ਦੌਰ ਅਜਿਹਾ ਵੀ ਸੀ ਜਦੋਂ ਸਿੱਖ ਅਤੇ ਸੰਤ ਜਰਨੈਲ ਸਿੰਘ ਦਾ ਅੰਤਰੀਕ ਦਰਦ ਇਕ-ਮਿਕ ਹੋ ਗਿਆ ਸੀ।

ਸੰਤ ਜਰਨੈਲ ਸਿੰਘ ਕੋਈ ਹਿਸਾਬ-ਕਿਤਾਬ ਲਾਉਣ ਵਾਲਾ ਤੇ ਲਾਭ-ਹਾਨ ਦੀਆਂ ਗਿਣਤੀਆਂ-ਮਿਣਤੀਆਂ ਵਿਚ ਪੈਣ ਵਾਲਾ ਚਲਾਕ ਸਿਆਸਤਦਾਨ ਨਹੀਂ ਸੀ। ਉਸ ਦੀ ਧਾਰਮਿਕ ਸ਼ਖ਼ਸੀਅਤ ਦਾ ਰਾਜਨੀਤਕ ਪੱਖ ਅਜੇ ਰੌਸ਼ਨ ਕੀਤਾ ਜਾਣਾ ਹੈ।ਉਹ ਚਾਹੁੰਦਾ ਤਾਂ ਕਿਸੇ ਸਸਤੀ ਸ਼ੋਹਰਤ ਲਈ ਜਾਂ ਕਿਸੇ ਪਦਵੀ ਲਈ ਸਿੱਖ ਸੰਘਰਸ਼ ਨੂੰ ਲਟਕਾ ਸਕਦਾ ਸੀ। ਪਰ ਉਹ ਯੂਨਾਨੀ ਦੁਖਾਂਤ ਦੇ ਨਾਇਕ ਵਾਂਗ ਸਭ ਕੁਝ ਜਾਣਦਾ ਹੋਇਆ ਸ਼ਹਾਦਤ ਦੀ ਮੰਜ਼ਿਲ ਵੱਲ ਤੇਜ਼ੀ ਨਾਲ ਵਧ ਰਿਹਾ ਸੀ।ਇੱਥੇ ਅਸੀਂ ਸਪੇਨ ਦੇ ਮਹਾਨ ਚਿੱਤਰਕਾਰ ਸਲਵਾਡੋਰ ਡਾਲੀ ਨੂੰ ਯਾਦ ਕਰਦੇ ਹਾਂ ਜੋ ਬੜੀ ਸੁੱਚੇ ਮਾਣ ਨਾਲ ਇਹ ਕਿਹਾ ਕਰਦਾ ਸੀ ਕਿ ਡਾਲੀ ਬਿਨਾਂ ਸਪੇਨ ਕਿਸ ਕੰਮ ਦਾ ਹੈ। ਖਾਲਸਾ ਪੰਥ ਨੇ ਉਹ ਸਮਾਂ ਵੀ ਵੇਖਿਆ ਜਦੋਂ ਲੋਕ ਆਖਿਆ ਕਰਦੇ ਸਨ ਸੰਤ ਜਰਨੈਲ ਸਿੰਘ ਬਿਨਾਂ ਜੀਵਨ ਕਾਹਦਾ ਹੈ। ਸੰਤ ਜਰਨੈਲ ਸਿੰਘ ਤੇ ਖਾਲਸਾ ਪੰਥ ਨੇ ਜਿਵੇਂ ਇਕ ਦੂਜੇ ਨੂੰ ਇਸ਼ਕ ਕੀਤਾ, ਉਸ ਦੀ ਉਚੀ ਪੱਧਰ ਦੀ ਉਦਾਸ ਸ਼ਾਇਰੀ ਇਕ ਦਿਨ ਅਸੀਂ ਜ਼ਰੂਰ ਸੁਣਾਂਗੇ। ਪਰ ਆਤਮਿਕ ਤੌਰ ‘ਤੇ ਸੁੱਕੇ ਅਤੇ ਰੁੱਖੀ ਕਿਸਮ ਦੀ ਨਾਸ਼ੁਕਰੇ ਆਲੋਚਕਾਂ ਨੂੰ ਇਸ ਮਹਾਂਬਲੀ ਦੀ ਮਹਾਨਤਾ ਅਤੇ ਮਹੱਤਤਾ ਤੋਂ ਮੁਨਕਰ ਹੋਣ ਦਾ ਹੱਕ ਹੋ ਸਕਦਾ ਹੈ ਪਰ ਉਨਾਂ ਦੀ ਬੇਵਫ਼ਾਈ ਦੇ ਗੀਤ ਵੀ ਸਾਡੇ ਨਾਲ-ਨਾਲ ਰਹਿਣਗੇ।

ਸਿੰਘ ਆਦਰਸ਼ ਵਾਲੇ ਇਸ ਮਹਾਨ ਵਿਅਕਤੀ ‘ਤੇ ਇਹ ਇਲਜ਼ਾਮ ਲਾਉਣਾ ਵੀ ਮਾਨਸਿਕ ਗਰੀਬੀ ਦੀ ਸ਼ਿਕਾਰ ਹੋਣਾ ਹੈ ਕਿ ਉਸ ਨੇ ਇਕ ਭੋਲੀ ਭਾਲੀ ਕੌਮ ਦੇ ਮਾਸੂਮ ਜਜ਼ਬਿਆਂ ਨੂੰ ਭੜਕਾ ਕੇ ਗੁੰਮਰਾਹ ਕੀਤਾ। ਜੇ ਫਿਰ ਇਉਂ ਹੀ ਕਹਿਣਾ ਹੈ ਤਾਂ ਵਿਦਵਾਨਾਂ ਨੂੰ ਇਹ ਆਖਣਾ ਚਾਹੀਦਾ ਹੈ ਕਿ ਉਸ ਨੇ ਭੜਕਾਹਟ ਦੀ ਉਹ ਵੰਨਗੀ ਪੈਦਾ ਕੀਤੀ, ਜਿਸ ਦੀ ਇਤਿਹਾਸਕ ਲੋੜ ਸੀ। ਅਜਿਹਾ ਕਰਦਿਆਂ ਉਹ ਸਿੱਖ ਇਤਿਹਾਸ ਵਿਚੋਂ ਹੀ ਆਪਣੀ ਕੌਮ ਨੂੰ ਮੁਖ਼ਾਤਿਬ ਹੋਇਆ।ਉਸ ਨੇ ਸਿੱਖ ਮਨਾਂ ਦੇ ਘਰਾਂ ਅੱਗੇ ਪਿਆਰ ਭਰੇ ਗੁੱਸੇ ਨਾਲ ਕੁਝ ਇਸ ਤਰਾਂ ਦੀ ਦਸਤਕ ਦਿੱਤੀ ਜਿਸ ਦੇ ਦਰਵਾਜ਼ੇ 200 ਵਰੇ ਤੋਂ ਬੰਦ ਪਏ ਸਨ। ਜਦੋਂ ਉਹ ਖੁੱਲੇ ਤਾਂ ਉਹ ਜਜ਼ਬਿਆਂ ਦਾ ਇਕ ਤੂਫ਼ਾਨ ਹੀ ਤਾਂ ਸੀ। ਕਈ ਵਾਰ ਕੌਮਾਂ ਦੇ ਮਨਾਂ ਵਿਚ ਇਹ ਅਲੋਕਾਰ ਦਸ਼ਾ ਵੀ ਵਾਪਰਦੀ ਹੈ ਕਿ ਅਮੋੜ ਜਜ਼ਬੇ ਲੰਮੀਆਂ ਤਾਣ ਕੇ ਸੌਂ ਜਾਂਦੇ ਹਨ। ਕਿਉਂ ਸੌਂ ਜਾਂਦੇ ਹਨ, ਇਸ ਦਾ ਕਿਸੇ ਇਤਿਹਾਸ, ਦਰਸ਼ਨ, ਸਮਾਜ ਵਿਗਿਆਨ ਜਾਂ ਤਰਕ ਸ਼ਾਸਤਰ ਕੋਲ ਕੋਈ ਸਿੱਧ ਪੱਧਰਾ ਜਵਾਬ ਨਹੀਂ ਹੁੰਦਾ।ਪਰ ਕੀ ਇਹ ਜਜ਼ਬਿਆਂ ਦਾ ਹੜ ਉਸ ਦੇ ਵਸ ਵਿਚ ਸੀ? ਨਿਰਭਉ ਤੇ ਨਿਰਵੈਰ ਦ੍ਰਿਸ਼ਟੀ ਰਾਹੀਂ ਇਹ ਜਵਾਬ ਦੇਣਾ ਬਣਦਾ ਹੈ ਕਿ ਇਹ ਹੜ ਉਸ ਦੇ ਵਸ ਵਿਚ ਸੀ ਵੀ ਤੇ ਕਿਸੇ ਹੱਦ ਤੱਕ ਨਹੀਂ ਵੀ ਸੀ।ਜਿੰਨਾ ਚਿਰ ਉਹ ਜੀਵਿਆ ਇਹ ਤੂਫਾਨ ਉਸ ਦੇ ਅਧੀਨ ਹੋ ਕੇ ਚੱਲਿਆ ਪਰ ਜਦੋਂ ਉਹ ਤੁਰ ਗਿਆ ਉਦੋਂ ਤੂਫਾਨੀ ਲਹਿਰ ਦਾ ਇਕ ਹਿੱਸਾ ਬੇਕਾਬੂ ਵੀ ਹੋ ਗਿਆ।

ਪਰ ਇਸ ਦਾ ਮਿਹਣਾ ਉਸ ਨੂੰ ਕਿਉਂ ਦਿੱਤਾ ਜਾਵੇ? ਆਖਿਰਕਾਰ ਉਹ ਇਨਸਾਨ ਹੀ ਸੀ। ਕੀ ਕੋਈ ਲਹਿਰ ਇਹ ਦਾਅਵਾ ਕਰ ਸਕਦੀ ਹੈ ਕਿ ਉਹ ਗਲਤੀਆਂ ਤੋਂ ਪੂਰੀ ਤਰਾਂ ਮੁਕਤ ਹੈ? ਇਕ ਪਲ ਰੁਕੋ ਅਤੇ ਆਪਣੇ ਦਿਮਾਗ ਅਤੇ ਦਿਲ ‘ਤੇ ਭਾਰ ਪਾ ਕੇ ਕੁਝ ਕੌੜੀਆਂ ਹਕੀਕਤਾਂ ਦੇ ਸਾਹਮਣੇ ਹੋਵੋ। ਸੰਤ ਜਰਨੈਲ ਸਿੰਘ ਕੋਲ ਕਿਹੜਾ ਕੋਈ ਪੱਕਾ ਤੇ ਸਥਾਈ ਰਾਜਨੀਤਕ ਸਿਸਟਮ ਸੀ? ਕਿੰਨਾ ਕੁ ਵਕਤ ਸੀ ਉਸ ਕੋਲ ਕਿ ਉਸ ਸਾਰੇ ਸਿਲਸਿਲੇ ਨੂੰ ਇਕ ਤਰਤੀਬ ਵਿਚ ਬੰਨ ਲੈਂਦਾ? ਕਿੰਨੇ ਕੁ ਸਾਧਨ ਜਾਂ ਵਸੀਲੇ ਸਨ ਅਤੇ ਉਨਾਂ ਹਾਲਤਾਂ ਵੱਲ ਵੀ ਧਿਆਨ ਦਿਓ ਜਿਨਾਂ ਹਾਲਤਾਂ ਦਾ ਉਹ ਕੱਲਮ-ਕੱਲਾ ਹੀ ਸਾਹਮਣਾ ਕਰ ਰਿਹਾ ਸੀ। ਭਾਰਤ ਦੀ ਸੰਚਾਰ ਸਲਤਨਤ (ਅਖ਼ਬਾਰਾਂ, ਰਸਾਲੇ, ਰੇਡੀਓ, ਦੂਰਦਰਸ਼ਨ ਵਗੈਰਾ-ਵਗੈਰਾ) ਦਾ ਝੂਠ ਦਾ ਤੂਫਾਨ, ਭਾਰਤ ਦੀਆਂ ਵਿਰੋਧੀ ਰਾਜਸੀ ਪਾਰਟੀਆਂ ਦੀ ਸਿੱਖ ਲਹਿਰ ਪ੍ਰਤੀ ਧਾਰਨ ਕੀਤੀ ਸੁਰ ਵਿਚ ਦੁਸ਼ਮਣੀ ਅਤੇ ਵਿਰੋਧਤਾ ਦਾ ਤੂਫਾਨ ਅਤੇ ਉਹ ਤੂਫਾਨ ਵੀ ਨਾਲ ਹੀ ਜਿਸ ਨੂੰ ਉਨਾਂ ਲੋਕਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਨਾਂ ਨੂੰ ਅਸੀਂ ਗਲਤੀ ਨਾਲ ਆਪਣੇ ਕਹਿ ਦਿੰਦੇ ਹਾਂ।ਫਿਰ ਵੀ ਜੇਕਰ ਇਨਾਂ ਵਿਰੋਧੀ ਹਾਲਤਾਂ ਤੇ ਸੀਮਤ ਸਾਧਨਾਂ ਵਿਚ ਉਹ ਖਾਲਸਾ ਪੰਥ ਦੀ ਲਹਿਰ ਨੂੰ ਜਿੱਥੇ ਪਹੁੰਚਾ ਗਿਆ ਉਹ 20ਵੀਂ ਸਦੀ ਦਾ ਸਭ ਤੋਂ ਵੱਡਾ ਚਮਤਕਾਰ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.