Ad-Time-For-Vacation.png

ਗੁਰਬਾਣੀ ਰਾਹੀਂ ਰਾਮ ਰਾਜ: ਆਰ ਐਸ ਐਸ / ਸਿੱਖੋ ਕੀ ਹਾਲੇ ਵੀ ਸੁੱਤੇ ਰਹੋਗੇ?

*ਗਜਿੰਦਰ ਸਿੰਘ

ਕੁੱਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਅਖਬਾਰ ਵਿੱਚ ਖਬਰ ਪੜ੍ਹੀ ਸੀ ਕਿ ਪਿੱਛਲੇ ਦਿਨੀਂ ਆਰ.ਐਸ.ਐਸ. ਦੀ ਨਾਗਪੁਰ ਵਿੱਚ ਹੋਈ ਇੱਕ ਮੀਟਿੰਗ ਦਾ ਪੂਰਾ ਸੈਸ਼ਨ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਵਿਚਾਰ ਕਰਨ ‘ਤੇ ਲਗਾਇਆ ਗਿਆ। ਇਸ ਸੈਸ਼ਨ ਦੌਰਾਨ ਆਰ.ਐਸ.ਐਸ. ਦੇ ਜਨਰਲ ਸੈਕਟਰੀ ‘ਭਈਆ ਜੀ ਜੋਸ਼ੀ’ ਨੇ ਕਿਹਾ ਕਿ ਇਸ ਪਰਕਾਸ਼ ਪੁਰਬ ਨੂੰ ਰਾਸ਼ਟਰੀ ਪੱਧਰ ‘ਤੇ ਮਨਾਇਆ ਜਾਣਾ ਚਾਹੀਦਾ ਹੈ । ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸੈਕਟਰੀ ‘ਅਵੀਨਾਸ਼ ਜੈਸਵਾਲ’ ਨੇ ਇਸ ਮੌਕੇ ਇੱਕ ਨਵੀਂ ਗੱਲ ਕਹੀ, ਜਿਹੜੀ ਹਰ ਸਿੱਖ ਨੂੰ ਸੋਚਣੀ ਤੇ ਸਮਝਣੀ ਚਾਹੀਦੀ ਹੈ। ਜੈਸਵਾਲ ਨੇ ਕਿਹਾ ਕਿ ਆਰ.ਐਸ.ਐਸ. ਗੁਰਬਾਣੀ ਦਾ ਪਰਚਾਰ ਕਰਨਾ ਚਾਹੁੰਦੀ ਹੈ ਕਿਓਂਕਿ ‘ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਰਾਮ-ਰਾਜ ਕਾਇਮ ਕਰਨ ਵਿੱਚ ਸਹਾਈ ਹੋ ਸਕਦੀ ਹੈ’।

ਅਸੀਂ ਆਰਐਸਐਸ ਦੀ ਸੋਚ ਤੇ ਸਰਗਰਮੀਆਂ ਬਾਰੇ ਅਕਸਰ ਹੀ ਪੜ੍ਹਦੇ ਰਹਿੰਦੇ ਹਾਂ, ਤੇ ਇਸ ਵਿੱਚ ਕੋਈ ਭੁਲੇਖਾ ਨਹੀਂ ਕਿ ਆਰਐਸਐਸ ਭਾਰਤ ਨੂੰ ‘ਹਿੰਦੂ ਰਾਸ਼ਟਰ’ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ, ਤੇ ਰਾਮ ਰਾਜ ਦੀ ਕਾਇਮੀ ਉਹਨਾਂ ਦਾ ਨਿਸ਼ਾਨਾ ਹੈ । ਇਸ ਵਿੱਚ ਵੀ ਕੋਈ ਭੁਲੇਖਾ ਨਹੀਂ ਕਿ ਉਹ ਭਾਰਤ ਵਿੱਚ ਪੈਦਾ ਹੋਣ ਵਾਲੇ ਸਾਰੇ ਗੈਰ ਹਿੰਦੂ ਧਰਮਾਂ ਨੂੰ ਹਿੰਦੂਆਂ ਦਾ ਹੀ ਅੰਗ ਮੰਨਦੇ ਹਨ। ਮੁਸਲਮਾਨਾਂ ਤੇ ਈਸਾਈਆਂ ਨੂੰ ਉਹ ਵੱਖਰੇ ਧਰਮ ਜ਼ਰੂਰ ਮੰਨਦੇ ਹਨ, ਪਰ ਉਹਨਾਂ ਨੂੰ ਵੀ ਸਭਿਆਚਾਰਕ ਤੌਰ ‘ਤੇ ਹਿੰਦੂਤੱਵ ਦਾ ਹਿੱਸਾ ਮੰਨਦੇ ਹਨ।

ਭਾਰਤ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਬਾਅਦ ਆਰਐਸਐਸ ਨੇ ਇੱਕ ਯੋਜਨਾਬੱਧ ਤਰੀਕੇ ਨਾਲ ਆਪਣੀ ਵਿਚਾਰਧਾਰਾ ਦੇ ਪਰਚਾਰ ਤੇ ਪਸਾਰ ਲਈ ਕੰਮ ਕੀਤਾ ਹੈ, ਤੇ ਖਾਸ ਕਰ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੂਨ 1984 ਤੋਂ ਬਾਦ ਆਰਐਸਐਸ ਦੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਬਹੁਤ ਤੇਜ਼ੀ ਲਿਆਂਦੀ ਗਈ ਹੈ। ਇਸੀ ਕੋਸ਼ਿਸ਼ ਨੂੰ ਹੋਰ ਵੀ ਜ਼ਿਆਦਾ ਅਸਰ ਦਾਇਕ ਬਣਾਉਣ ਲਈ ਉਹਨਾਂ ਨੇ ‘ਰਾਸ਼ਟਰੀ ਸਿੱਖ ਸੰਗਤ’ ਵਰਗੀ ਜੱਥੇਬੰਦੀ ਦਾ ਗੱਠਨ ਕੀਤਾ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਆਰਐਸਐਸ ਦੀ ਪੂਰੀ ਹਮਾਇਤ ਕਰਦੀਆਂ ਹਨ।

ਕੁੱਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਦਸਮ ਪਾਤਸ਼ਾਹ ਦਾ 350 ਸਾਲਾ ਗੁਰਪੁਰਬ ਮਨਾਉਣ ਲਈ ਭਾਰਤ ਸਰਕਾਰ ਨੇ ‘ਰਾਸ਼ਟਰੀ ਸਿੱਖ ਸੰਗਤ’ ਨੂੰ 350 ਕਰੋੜ ਰੁਪਏ ਦਿੱਤੇ ਹਨ। ਹੁਣ ਇਸ ਖਬਰ ਰਾਹੀਂ, ਆਰਐਸਐਸ ਦੀ ਅਸਲ ਮਨਸ਼ਾ ਸਾਹਮਣੇ ਆਈ ਹੈ ਕਿ ਗੁਰਬਾਣੀ ਦੇ ਪਰਚਾਰ ਰਾਹੀਂ ਉਹ ਸਿੱਖ ਧਰਮ ਦਾ ਪਰਚਾਰ ਤੇ ਪਸਾਰ ਨਹੀਂ, ‘ਰਾਮ ਰਾਜ’ ਕਾਇਮ ਕਰਨਾ ਚਾਹੁੰਦੇ ਹਨ। ਇਸ ਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਰਾਸ਼ਟਰੀ ਸਿੱਖ ਸੰਗਤ ਦਸਮ ਪਾਤਸ਼ਾਹ ਦਾ 350 ਸਾਲਾ ਗੁਰਪੁਰਬ ਮਨਾਉਣ ਦੇ ਬਹਾਨੇ ‘ਰਾਮ ਰਾਜ’ ਕਾਇਮ ਕਰਨ ਦਾ ਰਾਹ ਪੱਧਰਾ ਕਰੇਗੀ। ਦਸਮ ਪਾਤਸ਼ਾਹ ਦੇ ਗੁਰਪੁਰਬ ਮਨਾਉਣ ਨੂੰ ਆਰਐਸਐਸ ਆਪਣੇ ਹਿੰਦੂਤੱਵੀ ਏਜੰਡੇ ਲਈ ਵਰਤੇਗੀ।

ਸਿੱਖਾਂ, ਤੇ ਖਾਸ ਕਰ ਸਿੱਖ ਸੰਸਥਾਵਾਂ ਨੂੰ ਆਰਐਸਐਸ ਦੇ ਇਸ ‘ਇਕਬਾਲੀਆ ਬਿਆਨ’ ਤੋਂ ਬਾਅਦ ਨੀਂਦ ਆਣੀ ਤਾਂ ਨਹੀਂ ਚਾਹੀਦੀ, ਪਰ ਫਿਰ ਵੀ ਜੇ ਉਹ ਸੁੱਤੇ ਰਹਿਣਾ ਚਾਹੁਣ ਤਾਂ ਉਹਨਾਂ ਨੂੰ ਕੌਣ ਜਗਾਵੇ। ਸਿੱਖਾਂ ਦੀ ਬਾਦਲ ਅਕਾਲੀ ਦਲ ਵਰਗੀ ਸਿਆਸੀ ਜਮਾਤ ਤੋਂ ਕੋਈ ਆਸ ਰੱਖਣੀ ਤਾਂ ਬਣਦੀ ਨਹੀਂ, ਕਿਓਂਕਿ ਉਹਨਾਂ ਦੇ ਆਗੂ ਤਾਂ ਆਰਐਸਐਸ ਦੀਆਂ ਸਿੱਖ ਵਿਰੋਧੀ ਸਰਗਰਮੀਆਂ ਵਿੱਚ ਸਹਾਈ ਰਹਿਣ ਦੇ ਸਮਝੋਤੇ ਕਰੀ ਬੈਠੇ ਹਨ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਰਗੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ, ਇਹੋ ਜਿਹੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਅਤੇ ਕਾਰਵਾਈਆਂ ਦਾ ਨੋਟਿਸ ਲੈਣਾ ਅਤੇ ਕੌਮ ਨੂੰ ਸੁਚੇਤ ਕਰਨਾ ਤੇ ਰੱਖਣਾ। ਪਰ ਇਹਨਾਂ ਸੰਸਥਾਵਾਂ ਉਤੇ ਵੀ ਬਾਦਲ ਦਲ ਦੇ ਕਬਜ਼ੇ ਕਾਰਨ ਕਿਵੇਂ ਕੋਈ ਆਸ ਰੱਖੀ ਜਾ ਸਕਦੀ ਹੈ। ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਵੀ ਉਮੀਦ ਹੈ ਗੁਰਬਾਣੀ ਰਾਹੀਂ ‘ਰਾਮ ਰਾਜ’ ਦੀ ਕਾਇਮੀ ਉਤੇ ਇੱਤਰਾਜ਼ ਨਾ ਹੋਵੇ, ਕਿਓਂਕਿ ਉਹ ਵੀ ‘ਲਵ ਕੁਸ਼’ ਨਾਲ ਰਿਸ਼ਤਿਆਂ ਉਤੇ ਮਾਣ ਕਰਦੇ ਹਨ ।

ਹੁਣ ਸੋਚਣਾ ਬਣਦਾ ਹੈ ਕਿ ਆਖਰ ਇਹਨਾਂ ਹਿੰਦੁੱਤਵੀ ਤਾਕਤਾਂ ਦੀਆਂ ਸਾਜ਼ਿਸ਼ਾਂ ਦਾ ਜਵਾਬ ਕੌਣ ਦੇਵੇ, ਮੁਕਾਬਲਾ ਕੌਣ ਕਰੇ? ਬਹੁਤ ਸਾਰੇ ਧਰਮ ਪਰਚਾਰਕਾਂ ਅਤੇ ਧਾਰਮਿੱਕ ਸ਼ਖਸੀਅਤਾਂ ਦਾ ਜ਼ਿਕਰ ਅੱਜਕੱਲ ਪੜ੍ਹਨ ਨੂੰ ਮਿੱਲਦਾ ਰਹਿੰਦਾ ਹੈ, ਜੋ ਹਿੰਦੂਤੱਵੀ ਪ੍ਰਭਾਵ ਤੋਂ ਮੁਕੱਤ ਰਹਿ ਕੇ, ਆਪੋ ਆਪਣੀ ਥਾਂ ‘ਤੇ ਧਰਮ ਪਰਚਾਰ ਤੇ ਕੌਮੀ ਹਿੱਤ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਬਹੁਤ ਸਾਰੀਆਂ ਧਾਰਮਿਕ ਤੇ ਸਿਆਸੀ ਜਮਾਤਾਂ ਵੀ ਹਨ, ਜੋ ਸਿੱਖਾਂ ਦੀ ਧਾਰਮਿਕ ਅਤੇ ਕੌਮੀ ਵਿਲੱਖਣਤਾ, ਅਤੇ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਤ ਮਰਿਯਾਦਾ ਵਿੱਚ ਯਕੀਨ ਰੱਖਦੀਆਂ ਹਨ। ਇਸ ਸ਼੍ਰੇਣੀ ਵਿੱਚ ਆਣ ਵਾਲੇ ਪਰਚਾਰਕਾਂ ਅਤੇ ਜਮਾਤਾਂ ਨੂੰ ਚਾਹੀਦਾ ਹੈ ਕਿ ਉਹ ਆਰਐਸਐਸ ਦੇ ਇਸ ਬਿਆਨ ਦਾ ਸਖਤ ਨੋਟਿਸ ਲੈਣ ਤੇ ਉਹਨਾਂ ਦੇ ਵਿਰੁੱਧ ਡੱਟ ਜਾਣ, ਬਲਕਿ ਹੋਰ ਵੀ ਅੱਗੇ ਵੱਧ ਕੇ ਮੂੰਹ ਤੋੜਵਾਂ ਜਵਾਬ ਦੇਣ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.