Ad-Time-For-Vacation.png

ਹਾਜ਼ਮੇ ਸੰਬੰਧੀ ਰੋਗ ਅਤੇ ਹੋਮਿਓਪੈਥੀ

ਜਿਗਰ ਜਾਂ ਲਿਵਰ ਸਾਡੇ ਸਰੀਰ ਵਿੱਚ ਸਭ ਤੋਂ ਵੱਡੀ ਗ੍ਰੰਥੀ ਹੈ ਅਤੇ ਜਿਗਰ ਇੱਕ ਪ੍ਰਮੁੱਖ ਰਸਾਇਣ ਫ਼ੈਕਟਰੀ ਵਾਂਗ ਕੰਮ ਕਰਦਾ ਹੈ। ਇਹ ਪੇਟ ਦੇ ਉ੍ਨਪਰਲੇ ਪਾਸੇ ਸੱਜੇ ਭਾਗ ਵਿੱਚ ਡਾਇਆਫ਼ਰਾਮ ਦੇ ਹੇਠਾ ਹੁੰਦਾ ਹੈ ਅਤੇ ਇਸ ਦਾ ਪ੍ਰਮੁੱਖ ਹਿੱਸਾ ਪਸਲੀਆਂ ਨਾਲ ਢਕਿਆ ਰਹਿੰਦਾ ਹੈ। ਜਿਗਰ ਵੇਖਣ ਵਿੱਚ ਨਰਮ ਅਤੇ ਭੂਰੇ ਲਾਲ ਰੰਗ ਦੀ ਗ੍ਰੰਥੀ ਹੈ। ਇਸ ਦੀ ਅਹਿਮੀਅਤ ਇਹ ਹੈ ਕਿ ਸਾਡੇ ਸਰੀਰ ਵਹਿੰਦੇ ਖ਼ੂਨ ਦਾ ਤਕਰੀਬਨ ਚੌਥਾ ਹਿੱਸਾ ਹਮੇਸ਼ਾ ਜਿਗਰ ਵਿੱਚ ਜਮ੍ਹਾਂ ਰਹਿੰਦਾ ਹੈ। ਪਾਚਨ ਕਿਰਿਆ ਵਿੱਚ ਜਿਗਰ ਦਾ ਮਹੱਤਵਪੂਰਣ ਯੋਗਦਾਨ ਹੈ। ਮੂੰਹ, ਗਰਾਸ-ਨਲ਼ੀ, ਮਹਿਦੇ ਅਤੇ ਛੋਟੀ ਅੰਤੜੀਆਂ ਰਾਹੀਂ ਭੋਜਨ ਹਜ਼ਮ ਕਰਨ ਦਾ ਕੰਮ ਜਿਗਰ ਦੇ ਯੋਗਦਾਨ ਬਿਨਾਂ ਸੰਪੂਰਨ ਨਹੀਂ ਹੁੰਦਾ। ਖਾਧੇ ਹੋਏ ਭੋਜਨ ਵਿੱਚੋਂ ਮਿਲੀ ਤਾਕਤ ਦਾ ਪ੍ਰਤੀਬਿੰਬ ਜਿਗਰ ਦੀ ਪ੍ਰਕ੍ਰਿਆ ਨਾਲ ਹੀ ਮਿਲਦਾ ਹੈ। ਪਾਚਨ ਕ੍ਰਿਆ ਵਿੱਚ ਯੋਗਦਾਨ ਦੇਣ ਤੋਂ ਇਲਾਵਾ ਜਿਗਰ ਖ਼ੂਨ ਪ੍ਰਵਾਹ ਵਿੱਚ ਪ੍ਰਗਟ ਹੋਣ ਵਾਲੇ ਹਾਨੀਕਾਰਕ ਤੱਤਾਂ ਨੂੰ ਵੀ ਨਸ਼ਟ ਕਰਦਾ ਹੈ। ਇਸ ਤੋਂ ਇਲਾਵਾ ਇਹ ਖ਼ੂਨ ਦੇ ਲਾਲ ਕਣਾਂ ਦੇ ਨਿਰਮਾਣ ਅਤੇ ਵਿਕਾਸ ਵਿੱਚ ਵੀ ਸਹਾਇਤਾ ਕਰਦਾ ਹੈ। ਜਿਗਰ ਦੀ ਕਮਜ਼ੋਰੀ ਕਾਰਣ ਮਾਨਸਿਕ ਅਸੰਤੁਲਨ, ਯਾਦ-ਸ਼ਕਤੀ ਘਟਣੀ, ਦਾੜ੍ਹੀ-ਮੁੱਛਾਂ ਦੇ ਵਾਲ਼ ਝੜਨੇ, ਜਿਗਰ ਦਾ ਕੈਂਸਰ ਅਤੇ ਪੇਟ ਫੁੱਲਣਾ ਆਦਿ ਜਿਹੇ ਰੋਗ ਹੋ ਜਾਂਦੇ ਹਨ। ਜਿਗਰ ਵਿੱਚ ਆਏ ਵਿਗਾੜਾਂ ਕਾਰਣ ਪੈਰਾਂ ਵਿੱਚ ਸੋਜਸ਼, ਸਰੀਰ ਵਿੱਚ ਖ਼ੂਨ ਦੀ ਕਮੀ, ਥੋੜ੍ਹੀ ਮਿਹਨਤ ਕਰਨ ਨਾਲ ਸਾਹ ਫੁੱਲਣਾ, ਹਿਚਕੀ, ਮੂੰਹ ਵਿੱਚ ਪਾਣੀ ਭਰ ਆਉਣਾ ਆਦਿ ਹੋ ਸਕਦੇ ਹਨ।

ਪੇੇਟ ਵਿੱਚ ਜਲਣ, ਖੱਟੇ ਡਕਾਰ, ਪੇਟ ਗੁਬਾਰੇ ਵਾਂਗ ਤਣ ਜਾਣਾ, ਪੇਟ ਵਿੱਚ ਹਵਾ ਜਾਂ ਹਵਾ ਦਾ ਗੋਲ਼ਾ ਘੁੰਮੀ ਜਾਣਾ, ਗੁੜ-ਗੁੜ ਦੀ ਆਵਾਜ਼ ਆਉਣੀ, ਪਿੜ-ਪਿੜ ਦੀ ਆਵਾਜ਼ ਨਾਲ ਹਵਾ ਦਾ ਸਰਨਾ, ਸਿੱਧੇ ਪੈਣ ’ਤੇ ਖਾਧਾ-ਪੀਤਾ ਉ੍ਨਪਰ ਨੂੰ ਆਉਣਾ, ਜੀਅ ਕੱਚਾ ਹੋਣਾ (ਅਵੱਤ), ਪੇਟ ਵਿੱਚ ਜ਼ਹਿਰਬਾਦ ਬਣ ਜਾਣਾ ਆਦਿ, ਪਾਚਨ ਕ੍ਰਿਆ ਦੀ ਗੜਬੜੀ ਦਾ ਸੰਕੇਤ ਹੈ। ਇਸ ਤਰ੍ਹਾਂ ਦੇ ਕਸ਼ਟਦਾਈ ਲੱਛਣਾਂ ਨਾਲ ਪੀੜਤ ਵਿਅਕਤੀ ਬੇਚੈਨ ਅਤੇ ਬੇਹਾਲ ਹੋ ਉ੍ਨਠਦਾ ਹੈ, ਉਸ ਦਾ ਠੰਢੀਆਂ ਚੀਜ਼ਾਂ ਖਾਣ-ਪੀਣ ਨੂੰ ਜੀਅ ਕਰਦਾ ਹੈ, ਜਿਨ੍ਹਾਂ ਵਿੱਚ ਠੰਢਾ-ਠਾਰ ਪਾਣੀ, ਠੰਢਾ ਦੁੱਧ, ਆਈਸ-ਕ੍ਰੀਮ ਅਤੇ ਬਰਫ਼ ਚਬਣ ਦਾ ਮਨ ਕਰਨਾ ਸ਼ਾਮਲ ਹੈ।

ਕਸਰਤ ਦੀ ਘਾਟ, ਤਲ਼ੇ ਹੋਏ ਅਤੇ ਮਿਰਚ-ਮਸਾਲਿਆਂ ਵਾਲੇ ਭੋਜਨ ਦਾ ਸੇਵਨ, ਸ਼ਰਾਬ, ਡਰੱਗਜ਼ ਅਤੇ ਦਵਾਈਆਂ ਦੀ ਲੋੜ ਨਾਲੋਂ ਵੱਧ ਵਰਤੋਂ, ਮਨ ਦੇ ਡਰ ਅਤੇ ਚਿੰਤਾਵਾਂ, ਕਾਰੋਬਾਰ ਵਿੱਚ ਘਾਟਾ ਜਾਂ ਆਪਸੀ ਰਿਸ਼ਤਿਆਂ ਦੀ ਤਰੇੜ ਕਾਰਣ ਉਪਜੇ ਮਾਨਸਿਕ ਤਣਾਅ ਕਾਰਣ ਪੇਟ ਦੀ ਗੜਬੜੀ ਦੇ ਲੱਛਣਾਂ ਉਤਪੰਨ ਹੋ ਸਕਦੇ ਹਨ। ਜਿਗਰ ਅਤੇ ਪਾਚਨ ਪ੍ਰਣਾਲੀ ਨਾਲ ਸੰਬੰਧਤ ਹੋਰਨਾ ਰੋਗਾਂ ਤੋਂ ਬਚਣ ਲਈਇਹ ਜ਼ਰੂਰੀ ਹੈ ਕਿ ਭੋਜਨ ਦੀਆਂ ਉਨ੍ਹਾਂ ਤਰੁਟੀਆਂ ਨੂੰ ਦੂਰ ਕੀਤਾ ਜਾਵੇ ਜੋ ਇਸ ਦਾ ਕਾਰਣ ਬਣਦੀਆਂ ਹਨ। ਕਈ ਵਾਰੀ ਅਸੀਂ ਬਿਨਾਂ ਭੁੱਖ ਤੋਂ ਵੀ ਖਾਂਦੇ ਹਾਂ, ਬਾਰ-ਬਾਰ ਖਾਈ ਜਾਂਦੇ ਹਾਂ, ਅਨਿਸ਼ਚਿਤ ਸਮੇਂ ’ਤੇ ਖਾਂਦੇ ਹਾਂ, ਬਿਮਾਰੀ ਦੀ ਹਾਲਤ ਵਿੱਚ ਡਾਕਟਰੀ ਸਲਾਹ ਤੋਂ ਬਗ਼ੈਰ ਖਾਂਦੇ ਹਾਂ, ਲੋੜ ਤੋਂ ਵੱਧ ਜਾਂ ਖਾਣ ਸਮੇਂ ਭੋਜਨ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ, ਜਿਸ ਕਾਰਣ ਹਾਜ਼ਮਾ ਪ੍ਰਭਾਵਿਤ ਹੁੰਦਾ ਹੈ।

ਹੋਮਿਓਪੈਥੀ ਵਿੱਚ ਕਾਰਗਰ ਦਵਾਈਆਂ ਰਾਹੀਂ ਉਪਰੋਕਤ ਅਲਾਮਤਾਂ ਦਾ ਢੁਕਵਾਂ ਇਲਾਜ ਸੰਭਵ ਹੈ। ਹਰ ਰੋਗ ਦੇ ਪਿਛੋਕੜ ਨੂੰ ਅਤੇ ਪੀੜਤ ਵਿਅਕਤੀ ਦੀ ਜੀਵਨਸ਼ੈਲੀ ਨੂੰ ਸਮਝਦਿਆਂ ਹੋਇਆਂ ਢੁਕਵੀਂ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ ਇਹ ਲਾਜ਼ਮੀ ਹੈ ਕਿ ਪੇਸ਼ਾਵਰ ਹੋਮਿਓਪੈਥਿਕ ਪ੍ਰੈਕਟਿਸ਼ਨਰ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਜਾਵੇ। ਕਿਸੇ ਮਾਹਰ ਸਲਾਹ ਤੋਂ ਬਗ਼ੈਰ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਸਿਰਕੱਢ ਦਵਾਈਆਂ ਹਨ “ਨਕਸਵਾਮੀਕਾ”, “ਲਾਈਕੋਪੋਡੀਅਮ”, “ਸਲਫ਼ਰ”, “ਕਾਰਬੋ-ਵੈ੍ਨਜ”, “ਸਿਨਕੋਨਾ”, “ਮੈਗਮਿਊਰ”, “ਹਾਈਡ੍ਰਾਸਟੀਜ਼” ਆਦਿ। ਲੱਛਣਾਂ, ਅਲਾਮਤਾਂ ਅਤੇ ਪੀੜਤ ਵਿਅਕਤੀ ਦੇ ਸੁਭਾਅ ਦਾ ਤਾਲਮੇਲ ਕਰਦਿਆਂ ਢੁਕਵੀਂ ਸਿੰਗਲ ਦਵਾਈ ਦੀ ਚੋਣ ਇਸ ਰੋਗ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀ ਹੈ। ਹੋਮਿਓਪੈਥ ਆਰ.ਐ੍ਨਸ. ਸੈਣੀ ਆਪਣੀ ਕਲੀਨਿਕ ਵਿਖੇ ਹਰ ਇੱਕ ਕੇਸ ਨੂੰ ਵਖਰੇਵੇਂ ਨਾਲ ਦੇਖਦਿਆਂ ਹੋਇਆਂ, ਅਤੇ ਕੇਸ ਦੀ ਸਹੀ ਪੜਚੋਲ ਕਰਨ ਉਪਰੰਤ ਮਰੀਜ਼ ਲਈ ਢੁਕਵੀਂ ਦਵਾਈ ਦੀ ਚੋਣ ਕਰਦੇ ਹਨ।

ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ੇੋੁਟੁਬੲ.ਚੋਮ ’ਤੇ ਇਸ ਲੇਖ ਦੇ ਲੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। “RS Saini Homeopathy”  ਲਿਖ ਕੇ ਸਰਚ ਕਰੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤੱਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।

rssainiਡਾ. ਆਰ.ਐ੍ਸ. ਸੈਣੀ (ਹੋਮਿਓਪੈਥ)

#231 (ਦੂਜੀ ਮੰਜ਼ਿਲ) 8138 128 St. Surrey.

Phone: 604.502.9579.

604.725.8401

www.homeopathsaini.com

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.