ਵਾਲ਼ਾਂ ਦਾ ਝੜਨਾ, ਐਲੋਪੀਸ਼ੀਆ ਅਤੇ ਹੋਮਿਓਪੈਥੀ

ਵਾਲ਼ਾਂ ਦੇ ਟੁੱਟਣ ਜਾਂ ਝੜਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਹੇਠ ਲਿਖੀਆਂ ਪ੍ਰਮੁੱਖ ਤੌਰ ’ਤੇ ਦੇਖੀਆਂ ਜਾਂਦੀਆਂ ਹਨ:

1. ਐਲੋਪੀਸ਼ੀਆ ਐਡਨਾਟਾ: ਜਨਮ ਵੇਲ਼ੇ ਬੱਚੇ ਦੇ ਸਿਰ ਉ੍ਨਤੇ ਵਾਲ਼ ਨਾ ਹੋਣ ਜਾਂ ਜਨਮ ਲੈਣ ਤੋਂ ਬਾਅਦ ਉ੍ਨਤਰਦੇ ਹੋਣ। ਬੱਚੇ ਦੀ ਮਾਂ ਜਾਂ ਬੱਚੇ ਦੀ ਖ਼ੁਰਾਕ ਵਿੱਚ ਘਾਟ ਇਸ ਦਾ ਖ਼ਾਸ ਕਾਰਨ ਹੁੰਦਾ ਹੈ। ਖ਼ੁਰਾਕ ਦਾ ਚੰਗੀ ਤਰ੍ਹਾਂ ਹਜ਼ਮ ਨਾ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ।

2. ਐਲੋਪੀਸ਼ੀਆ ਐਰੀਐਟਾ: ਇਸ ਕਿਸਮ ਵਿੱਚ ਵਾਲ਼ ਚੌੜੇ-ਚੌੜੇ ਅਤੇ ਗੋਲ ਚਟਾਕਾਂ ਵਿੱਚ ਉ੍ਨਤਰਦੇ ਹਨ ਅਤੇ ਇਹ ਖ਼ਾਲੀ ਚਟਾਕ ਦਿਨ-ਬ-ਦਿਨ ਵਧਦੇ ਜਾਂਦੇ ਹਨ। ਮਰਦਾਂ ਵਿੱਚ ਸਿਰ ਦੇ ਨਾਲ-ਨਾਲ ਦਾੜ੍ਹੀ ਜਾਂ ਭਰਵੱਟਿਆਂ ਦੇ ਵਾਲ਼ ਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਰੋਗ ਦਾ ਕਾਰਨ ਇੱਕ ਖ਼ਾਸ ਪ੍ਰਕਾਰ ਦੇ ਕਿਟਾਣੂ ਹੁੰਦੇ ਹਨ।

3. ਐਲੋਪੀਸ਼ੀਆ ਪ੍ਰੈਜ਼ੈਨਿਲਿਸ: 20 ਤੋਂ 30 ਸਾਲ ਦੀ ਉਮਰ ਵਿੱਚ ਵਾਲ਼ ਮੱਥੇ ਤੋਂ ਡਿੱਗਣੇ ਸ਼ੁਰੂ ਹੋ ਕੇ ਸਿਰ ਦੇ ਪਿਛਲੇ ਪਾਸੇ ਵੱਲ ਨੂੰ ਉ੍ਨਤਰਦੇ ਰਹਿੰਦੇ ਹਨ।

4. ਐਲੋਪੀਸ਼ੀਆ ਸੀਨਾਇਲਿਸ: 40-50 ਸਾਲ ਦੀ ਉਮਰ ਵਿੱਚ ਕਈਆਂ ਦੇ ਸਿਰ ਵਿੱਚ ਗੰਜ ਪੈਣਾ ਸ਼ੁਰੂ ਹੋ ਜਾਂਦਾ ਹੈ। ਵਾਲ਼ ਹੌਲੇ-ਹੌਲੇ ਟੱੁਟਣੇ ਸ਼ੁਰੂ ਹੋ ਜਾਂਦੇ ਹਨ। ਵਾਲ਼ਾਂ ਵਿੱਚ ਚਮਕ ਨਹੀਂ ਰਹਿੰਦੀ। ਇਸ ਦੇ ਕਾਰਨ ਖੋਪੜੀ ਦੀ ਚਮੜੀ ਦਾ ਰੋਗ ਜਾਂ ਖੋਪੜੀ ਵਿੱਚ ਲਹੂ-ਚੱਕਰ ਦੀ ਘਾਟ ਆਦਿ ਹੁੰਦੇ ਹਨ।

ਬਹੁਤੇ ਵਿਅਕਤੀਆਂ ਵਿੱਚ 50-100 ਵਾਲ਼ ਹਰ ਰੋਜ਼ ਡਿੱਗਦੇ ਹਨ। ਜਿਸ ਦਿਨ ਸਿਰ ਧੋਣਾ ਹੋਵੇ ਤਾਂ ਵਾਲ਼ਾਂ ਦੇ ਡਿਗਣ ਦੀ ਮਿਕਦਾਰ ਵਧ ਕੇ 200-250 ਤਕ ਹੋ ਸਕਦੀ ਹੈ। ਪਰ ਵਾਲ਼ਾਂ ਨੂੰ ਡਿਗਣ ਤੋਂ ਬਚਾਉਣ ਵਾਸਤੇ ਵਾਲ਼ਾਂ ਨੂੰ ਨਾ ਧੋਣਾ ਕੋਈ ਹੱਲ ਨਹੀਂ ਕਿਉਂਕਿ ਜੇ ਵਾਲ਼ ਡਿਗਣੇ ਸ਼ੁਰੂ ਹੋਏ ਹਨ ਤਾਂ ਡਿਗਦੇ ਹੀ ਰਹਿਣਗੇ, ਜਦੋਂ ਤਕ ਕੋਈ ਢੁਕਵਾਂ ਹੱਲ ਨਹੀਂ ਲੱਭ ਲਿਆ ਜਾਂਦਾ। ਔਰਤਾਂ ਦੇ ਕੇਸ ਵਿੱਚ ਵਾਲ਼ਾਂ ਦੇ ਝੜਨ ਬਾਰੇ ਸਵੇਰੇ ਜਾਗਣ ਵੇਲ਼ੇ ਉਨ੍ਹਾਂ ਦੇ ਸਿਰ੍ਹਾਣੇ ’ਤੇ ਡਿਗੇ ਹੋਏ ਵਾਧੂ ਵਾਲ਼ਾਂ ਤੋਂ ਪਤਾ ਲਗ ਜਾਂਦਾ ਹੈ ਜਾਂ ਜਦੋਂ ਉਹ ਵਾਲ਼ ਵਾਹੁੰਦੀਆਂ ਹਨ ਤਾਂ ਕੰਘੇ ਵਿੱਚ ਵਾਲ਼ ਟੁੱਟ ਕੇ ਫ਼ਸ ਜਾਂਦੇ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਵਾਲ਼ਾਂ ਦਾ ਝੜਨਾ ਸ਼ੁਰੂ ਹੋ ਚੁੱਕਾ ਹੈ।

ਔਰਤਾਂ ਅਤੇ ਮਰਦਾਂ ਦੇ ਸਿਰ ਦੇ ਵਾਲ਼ ਝੜਨ ਦਾ ਵੀ ਇੱਕ ਅਲੱਗ ਪੈਟ੍ਰਨ ਵੇਖਣ ਵਿੱਚ ਆਉਂਦਾ ਹੈ। ਮਰਦਾਂ ਦੇ ਕੇਸ ਵਿੱਚ ਵਾਲ਼ ਮੂਹਰੇ ਤੋਂ, ਭਾਵ ਮੱਥੇ ਤੋਂ ਝੜਨੇ ਸ਼ੁਰੂ ਹੋ ਕੇ ਪਿੱਛੇ ਵੱਲ ਨੂੰ ਜਾਂਦੇ ਹਨ ਜਾਂ ਸਿਰ ਦੇ ਵਿਚਾਲੇ ਤੋਂ ਡਿਗਣੇ ਸ਼ੁਰੂ ਹੁੰਦੇ ਹਨ। ਔਰਤਾਂ ਦੇ ਕੇਸ ਵਿੱਚ ਵਾਲ਼ ਸਿਖਰ ਦੇ 1/3 ਹਿੱਸੇ ਤੋਂ ਲੈ ਕੇ ½ ਹਿੱਸੇ ਤਕ ਡਿਗਦੇ ਹਨ। ਆਮ ਤੌਰ ’ਤੇ ਔਰਤਾਂ ਦੇ ਸਿਰ ਦੇ ਮੂਹਰਲੇ ਵਾਲ਼ ਠੀਕ ਅਵਸਥਾ ਵਿੱਚ ਰਹਿੰਦੇ ਹਨ। ਵਾਲ਼ਾਂ ਦੇ ਝੜਨ ਦੇ ਪਿੱਛੇ ਜਿੱਥੇ ਕਈ ਤਰ੍ਹਾਂ ਦੇ ਮੈਡੀਕਲ ਕਾਰਨ ਹੋ ਸਕਦੇ ਹਨ, ਜਿਵੇਂ ਥਾਇਰਾਇਡ ਸੰਬੰਧਤ ਰੋਗ, ਖ਼ੂਨ ਦੀ ਘਾਟ, ਪਰਸੂਤ ਦਿਨਾਂ ਵਿੱਚ, ਚਮੜੀ ਰੋਗ ਜਾਂ ਕੋਈ ਆਟੋ-ਇਮਿਊਨ ਵਿਗਾੜ। ਇਨ੍ਹਾਂ ਤੋਂ ਇਲਾਵਾ ਖਾਨਦਾਨੀ ਕਾਰਨ ਵੀ ਵਾਲ਼ਾਂ ਦੇ ਝੜਨ ਵਿੱਚ ਭੂਮਿਕਾ ਨਿਭਾ ਸਕਦੇ ਹਨ। ਤਣਾਅ, ਪਰੇਸ਼ਾਨੀ ਜਾਂ ਕਿਸੇ ਵਜ੍ਹਾ ਕਰਕੇ ਹੋਇਆ ਉਦਾਸੀ ਰੋਗ ਵੀ ਵਾਲ਼ਾਂ ਦੇ ਝੜਨ ਦਾ ਸੰਭਾਵਤ ਕਾਰਨ ਬਣਦਾ ਹੈ। ਕਈ ਕੇਸਾਂ ਵਿੱਚ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਫ਼ੈਸ਼ਨ ਦੇ ਤੌਰ ’ਤੇ ਸਿੱਧੇ ਵਾਲ਼ਾਂ ਨੂੰ ਕੁੰਡਲਦਾਰ ਕਰਵਾਉਣ ਜਾਂ ਕੁੰਡਲਦਾਰ ਵਾਲ਼ਾਂ ਨੂੰ ਸਿੱਧੇ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਵਰਤੇ ਗਏ ਕੈਮੀਕਲ ਵੀ ਵਾਲ਼ਾਂ ਦੇ ਝੜਨ ਦੀ ਵਜ੍ਹਾ ਬਣ ਸਕਦੇ ਹਨ।

ਵਾਲ਼ਾਂ ਨੂੰ ਝੜਨ ਤੋਂ ਰੋਕਣ ਵਾਸਤੇ ਇਨ੍ਹਾਂ ਦੇ ਡਿਗਣ ਦੇ ਕਾਰਨਾਂ ਨੂੰ ਪਛਾਣਨਾ ਬਹੁਤ ਲਾਜ਼ਮੀ ਹੁੰਦਾ ਹੈ। ਢੁਕਵੇਂ ਇਲਾਜ ਰਾਹੀਂ ਅਤੇ ਚੰਗਾ ਪੌਸ਼ਟਿਕ ਆਹਾਰ ਲੈਣ ਨਾਲ ਇਸ ਸਮੱਸਿਆ ਨੂੰ ਕਿਸੇ ਹੱਦ ਤਕ ਠੀਕ ਕੀਤਾ ਜਾ ਸਕਦਾ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਪੀੜ੍ਹਤ ਵਿਅਕਤੀ ਦੇ ਜੀਵਨ ਦੇ ਹਰ ਉਸ ਪਹਿਲੂ ਨੂੰ ਗਹਿਰਾਈ ਨਾਲ ਘੋਖਿਆ ਜਾਂਦਾ ਹੈ ਜੋ ਵਾਲ਼ ਡਿਗਣ ਦੀ ਵਜ੍ਹਾ ਬਣਦੇ ਹਨ। ਵਿਅਕਤੀ ਦਾ ਜੀਵਨ ਚਿੱਤਰਣ ਸੰਬੰਧੀ ਪੂਰੀ ਜਾਣਕਾਰੀ ਲਈ ਜਾਂਦੀ ਹੈ, ਜਿਵੇਂ ਕਿ ਉਸ ਦਾ ਸੁਭਾਅ, ਖਾਣ-ਪੀਣ ਦੀਆਂ ਆਦਤਾਂ, ਕੰਮ-ਕਾਰ ਦੀ ਕਿਸਮ, ਭੁੱਖ, ਪਿਆਸ, ਨੀਂਦ, ਕਬਜ਼ ਆਦਿ। ਨਾਲ ਹੀ, ਪੀੜ੍ਹਤ ਵਿਅਕਤੀ ਜਿਹੜੇ ਰੋਗਾਂ ਤੋਂ ਗ੍ਰਸਤ ਹੋਵੇ, ੳਨ੍ਹਾਂ ਸਭ ਰੋਗਾਂ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ। ਇੰਝ ਵਿਸਥਾਰਪੂਰਵਕ ਹਿਸਟਰੀ ਲੈਣ ਉਪਰੰਤ ਹੀ ਢੁਕਵੀਂ ਹੋਮਿਓਪੈਥਿਕ ਦਵਾਈ ਦੀ ਚੋਣ ਕੀਤੀ ਜਾ ਸਕਦੀ ਹੈ ਜੋ ਕਿ ਵਿਅਕਤੀ ਦੇ ਪੂਰੇ ਸਿਸਟਮ ਨੂੰ ਸੰਤੁਲਿਤ ਕਰਦਿਆਂ ਝੜਦੇ ਵਾਲ਼ਾਂ ਦੀ ਰੋਕਥਾਮ ਵਿੱਚ ਸਹਾਈ ਹੁੰਦੀ ਹੈ।

ਡਾ. ਆਰ.ਐ੍ਸ. ਸੈਣੀ (ਹੋਮਿਓਪੈਥ)

Be the first to comment

Leave a Reply