ਦੋਸਤੋ ਗੂਗਲ ਬਾਬਾ ਸੁਣ ਕੇ ਹੈਰਾਨ ਹੋ ਗਏ! ਬਾਬਿਆਂ ਤੋਂ ਲੋਕ ਭਵਿੱਖ ਜਾਣਨ, ਆਪਣੀਆਂ ਸਮੱਸਿਆ ਦੇ ਸਮਾਧਾਨ ਦੇ ਹੱਲ ਤੇ ਆਪਣੀਆਂ ਆਮਦਨ ਵਧਾਉਣ ਦੇ ਤਰੀਕੇ ਜਾਣਨ ਲਈ ਜਾਂਦੇ ਹਨ। ਉਹ ਸਭ ਤਾਂ ਇਕ ਮਾਨਸਿਕ ਤਸੱਲੀ ਕਰਵਾ ਦਿੰਦੇ ਹਨ ਪਰ ਕੋਈ ਹੋਰ ਜ਼ਰੂਰ ਹੈ ਜੋ ਅਸਲ ਵਿੱਚ ਸਾਡੀਆਂ ਸਮੱਸਿਆਵਾਂ ਦੇ ਹੱਲ ਤੁਰੰਤ ਖੋਜ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ ਬਸ ਉਸ ਤੱਕ ਇੱਕ ਸੰਦੇਸ਼ ਪਹੁੰਚਾਉਣ ਦੀ ਦੇਰ ਹੈ। ਦੋਸਤੋ ਇਹ ਹੋਰ ਕੋਈ ਨਹੀਂ, ਸਗੋਂ ਸਾਡੇ ਮੋਬਾਇਲ,ਲੈਪਟਾਪ,ਕੰਪਿਊਟਰ ਤੇ ਇੰਟਰਨੈਟ ਦੇ ਜ਼ਰੀਏ ਚੱਲਣ ਵਾਲੀ ਇਕ ਐਪਲੀਕੇਸ਼ਨ ਹੈ, ਜਿਸ ਨੇ ਆਪਣੇ ਅੰਦਰ ਪੂਰੇ ਸੰਸਾਰ ਨੂੰ ਸਮਾ ਰੱਖਿਆ ਹੈ। ਇਸ ਐਪਲੀਕੇਸ਼ਨ ਨੂੰ 1996 ਈ. ਸਟੇਨਫੋਰਡ ਯੂਨੀਵਰਸਿਟੀ ਤੋਂ ਹਿਸਾਬ ਵਿੱਚ ਪੀ.ਐਚ.ਡੀ.ਕਰਦੇ ਦੋ ਖੋਜਾਰਥੀਆਂ ਲੈਰੀ ਪੇਜ ਅਤੇ ਸਰਜਰ ਬਰਿਨ ਨੇ ਬਣਾਇਆ। ਲੈਰੀ ਪੇਜ ਇਕ ਅਮਰੀਕਨ ਅਤੇ ਸਰਜਰ ਬਰਿਨ ਇਕ ਰਸ਼ੀਅਨ ਹੈ ਜੋ ਸਾਲ 1995 ਵਿਚ ਯੂਨੀਵਰਸਿਟੀ ਵਿਚ ਹੀ ਮਿਲੇ ਸੀ। ਸ਼ੁਰੂਆਤ ਵਿੱਚ ਇਸ ਦਾ ਨਾਮ ਬੈਕਰਬ ਤੇ 1997 ਵਿਚ ਬਦਲ ਕੇ ਗੋਗੋਲ ਰੱਖਿਆ ਗਿਆ, ਜਿਸ ਦਾ ਹਿਸਾਬ ਵਿਚ ਮਤਲਬ 10ਦੀ ਪਾਵਰ 100 ਹੈ ।
ਇਸੇ ਸਾਲ ਹੀ ਇਸ ਦਾ ਨਾਮ ਫਿਰ ਤੋਂ ਬਦਲ ਕੇ ਗੋਗਲਈ ਰੱਖਿਆ ਗਿਆ। ਪਰ ਇਸ ਦਾ ਹੋਮ ਪੇਜ 1998 ਵਿੱਚ ਆਇਆ । 2000 ਵਿੱਚ ਵਿਗਿਆਪਨ ਤੇ 2002 ਵਿਚ ਇਸ ‘ਤੇ ਖ਼ਬਰਾਂ ਸ਼ੁਰੂ ਕੀਤੀਆਂ ਗਈਆਂ। ਇਸ ਤਰ੍ਹਾਂ ਆਨਲਾਈਨ ਵਿਗਿਆਪਨ ਤੇ ਅਖ਼ਬਾਰਾਂ ਸ਼ੁਰੂ ਹੋਈਆਂ। 1 ਅਪ੍ਰੈਲ 2004 ਵਿਚ ਜੀਮੇਲ 1 ਜੀਬੀ ਦੀ ਸਪੇਸ ਨਾਲ ਸ਼ੁਰੂ ਹੋਈ ਤੇ ਇਸੇ ਸਾਲ ਵਿਚ ਗੂਗਲ ਨੇ ਆਪਣੀ ਇਕ ਸੋਸ਼ਲ ਨੱੈਟਵਰਕਿੰਗ ਸਾਈਟ ਚਲਾਈ। ਇਸ ਤੋਂ ਬਾਅਦ ਗੂਗਲ ਫੇਸਬੁੱਕ, ਯੂਟਿਊਬ ਅਤੇ ਹੋਰ ਕਈ ਸਾਈਟਜ਼ ਨਾਲ ਜੁੜੀ। 18 ਅਪ੍ਰੈਲ 2014 ਦੀ ਅਖ਼ਬਾਰ ਅਜੀਤ ਵਿੱਚ ਇਕ ਖ਼ਬਰ ਆਈ ਕਿ ਗੂਗਲ ਸਰਚ ਇੰਜਨ ਦਾ ਇਕ ਤਿਹਾਈ ਮੁਨਾਫਾ ਵੱਧ ਕੇ 32 ਫੀਸਦੀ ਤੋਂ 3.45 ਅਰਬ ਡਾਲਰ ਹੋ ਗਿਆ ਹੈ ਤੇ ਇਸ ਦੇ ਕਾਰਜਕਰਨੀ ਲੈਰੀ ਪੇਜ ਨੇ ਇਸ ਦੇ ਨਤੀਜਿਆਂ ਦੀ ਖੂਬ ਪ੍ਰਸੰਸ਼ਾ ਕੀਤੀ। ਅੱਜ ਦੇ ਸਮਂੇ ਵਿਚ ਗੂਗਲ ਜੋ ਹੁਣ ਇਕ ਕੰਪਨੀ ਹੈ ਆਪ ਤਾਂ ਬਹੁਤ ਸਾਰੀ ਕਮਾਈ ਕਰ ਰਿਹਾ ਹੈ ਪਰ ਹੋਰ ਵੀ ਬਹੁਤ ਲੋਕ ਇਸ ਤੋਂ ਕਮਾਈ ਕਰ ਰਹੇ ਹਨ ਉਹ ਕਮਾਈ ਭਾਵਂੇ ਗਿਆਨ ਦੀ ਹੋਵੇ ਜਾਂ ਪੈਸੇ ਦੀ। ਗੂਗਲ ਕੋਲ ਹਰ ਸਮੱਸਿਆ ਦਾ ਸਮਾਧਾਨ ਹੈ। ਉਹ ਸਿਹਤ, ਪੜ੍ਹਾਈ, ਆਮਦਨ,ਗਿਆਨ ਜਾਂ ਕੋਈ ਵੀ ਹੋਵੇ। ਪਤਾ ਹੈ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਮੇਰੇ ਲੈਪਟਾਪ ਦਾ ਕਰਸਰ ਹੈਂਗ ਹੋ ਗਿਆ ਉਹ ਬਿਲਕੁਲ ਚਲ ਨਹੀਂ ਰਿਹਾ ਸੀ ਤੇ ਇਸ ਦਾ ਸਮਾਧਾਨ ਮੈਨੂੰ ਗੂਗਲ ਨੇ ਝਟ ਦੇ ਦਿੱਤਾ ਜਦ ਮਂੈ ਹੋਰ ਕੰਪਿਊਟਰ ਤੇ ਗੂਗਲ ਨੂੰ ਆਪਣੀ ਸਮਸਿਆ ਦੱਸੀ। ਠੀਕ ਹੈ ਨਾ ਦੋਸਤੋ ਮੇਰੇ ਗੂਗਲ ਦੀ ਜੈ ਜੈ ਲਿਖਣਾ। ਵਿਗਿਆਨ/ਟੈਕਨਾਲੋਜੀ ਦੀ ਇਸ ਖੋਜ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ। -ਨਰਿੰਦਰ ਕੌਰ
Leave a Reply
You must be logged in to post a comment.