ਉਨਿੰਦਰਾ, ਸਲੀਪ ਐਪਨੀਆ ਅਤੇ ਹੋਮਿਓਪੈਥਿਕ ਇਲਾਜ

ਨੀਂਦ ਸੰਬੰਧੀ ਵਿਗਾੜ ਅਜਿਹੀ ਸਮੱਸਿਆ ਹੁੰਦੀ ਹੈ ਜਿਹੜੀ ਇਸ ਚੀਜ਼ ਨੂੰ ਪ੍ਰਭਾਵਿਤ ਕਰਦੀ ਹੈ ਕਿ ਤੁਸੀਂ ਕਿੰਨਾ ਚਿਰ ਅਤੇ ਕਿੰਨੀ ਗੂੜ੍ਹੀ ਨੀਂਦ ਸੌਂਦੇ ਹੋ। ਸੌਂਣ ਸੰਬੰਧੀ ਖ਼ਰਾਬ ਆਦਤਾਂ ਤੋਂ ਲੈ ਕੇ ਤੁਹਾਡੀ ਨੀਂਦ ਵਿੱਚ ਵਿਘਨ ਪਾਉਣ ਵਾਲੇ ਮੈਡੀਕਲ ਕਾਰਣ ਇਸ ਦੀ ਵਜ੍ਹਾ ਬਣਦੇ ਹਨ। ਸਵੇਰੇ ਉ੍ਨਠਣ ਸਮੇਂ ਵੀ ਜੇ ਤੁਹਾਨੂੰ ਥਕਾਵਟ ਦਾ ਅਹਿਸਾਸ ਹੋਵੇ ਤਾਂ ਇਸ ਵੱਲ ਧਿਆਨ ਦੇਣਾ ਬਣਦਾ ਹੈ। ਲੋੜ ਨਾਲੋਂ ਘੱਟ ਨੀਂਦ ਅਜਿਹੀ ਗੰਭੀਰ ਸਮੱਸਿਆ ਹੈ ਜਿਹੜੀ ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ।

ਨੀਂਦ ਮਨੁੱਖ ਨੂੰ ਰੱਬ ਵੱਲੋਂ ਬਖ਼ਸ਼ਿਆ ਹੋਇਆ ਇੱਕ ਮਾਨਸਿਕ ਅਤੇ ਸਰੀਰਕ ਆਨੰਦ ਹੈ, ਜਿਸ ਨੂੰ ਭਾਗਾਂ ਵਾਲੇ ਹੀ ਮਾਣਦੇ ਹਨ। ਨੀਂਦ ਦੀ ਘਾਟ ਜਾਂ ਬਹੁਤਾਤ ਦੋਵੇਂ ਹੀ ਕਿਸੇ ਵਿਗਾੜ ਦਾ ਸੂਚਕ ਹੁੰਦੇ ਹਨ ਜੋ ਕਿ ਸਰੀਰਕ ਜਾਂ ਮਾਨਸਿਕ ਜਾਂ ਦੋਵੇਂ ਕਿਸਮਾਂ ਦੇ ਹੋ ਸਕਦੇ ਹਨ। ਰੱਬੀ ਦਾਤ ਨੀਂਦਰ ਦਾ ਮੁੱਲ ਕੇਵਲ ਉਹ ਹੀ ਜਾਣਦੇ ਹਨ ਜਿਨ੍ਹਾਂ ਨੂੰ ਸਾਰੀ-ਸਾਰੀ ਰਾਤ ਜਾਗਦਿਆਂ ਹੀ ਲੰਘ ਜਾਂਦੀ ਹੋਵੇ। ਜਾਗਦਿਆਂ ਹੋਇਆਂ ਸੁਚੇਤ ਮਨ ਸਰੀਰ ਦੀਆਂ ਕ੍ਰਿਆਂਵਾਂ ਦਾ ਚਾਲਕ ਹੁੰਦਾ ਹੈ ਅਤੇ ਨੀਂਦ ਵਿੱਚ ਅਚੇਤ ਮਨ ਇਹ ਕਾਰਜ ਕਰਦਾ ਹੈ।

ਉਨਿੰਦਰੇ ਦੀ ਹਾਲਤ ਵਿੱਚ ਸੁਚੇਤ ਮਨ ਸੰਬੰਧੀ ਦਿਮਾਗ ਦੇ ਅੰਗਾਂ ਦੀ ਕਿਰਿਆ ਬੰਦ ਹੋ ਜਾਂਦੀ ਹੈ ਅਤੇ ਨਤੀਜੇ ਵਜੋਂ ਚੇਤਨਤਾ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ। ਪਰ, ਸਰੀਰ ਦੀਆਂ ਬਾਕੀ ਕਿਰਿਆਵਾਂ ਪਹਿਲਾਂ ਵਾਂਗ ਹੀ ਚਲਦੀਆਂ ਰਹਿੰਦੀਆਂ ਹਨ। ਨੀਂਦ ਵਿੱਚ ਦਿਮਾਗ ਨੂੰ ਜਾਣ ਵਾਲੇ ਖ਼ੂਨ ਦੀ ਮਿਕਦਾਰ ਘਟ ਜਾਂਦੀ ਹੈ ਅਤੇ ਦਿਲ ਦੀ ਰਫ਼ਤਾਰ ਵੀ ਕੁਝ ਮੱਧਮ ਪੈ ਜਾਂਦੀ ਹੈ। ਹਨੇਰਾ, ਸ਼ਾਂਤਮਈ ਵਾਤਾਵਰਣ, ਨਰਮ ਬਿਸਤਰਾ ਆਦਿ ਨੀਂਦ ਲਈ ਬੜੇ ਅਨੁਕੂਲ ਅਤੇ ਮੁਆਫ਼ਕ ਸਾਧਨ ਹਨ। ਡਾਕਟਰੀ ਵਿਗਿਆਨ ਮੁਤਾਬਕ ਹਰ ਵਿਅਕਤੀ ਦਾ ਨਿਰਵਿਘਨ ਨੀਂਦ ਦਾ ਸਮਾਂ ਵੱਖੋ-ਵੱਖ ਹੁੰਦਾ ਹੈ ਪਰ ਆਮ ਮਾਣਕ ਹੇਠ ਅਨੁਸਾਰ ਹਨ:

• ਨਿੱਕੇ ਬੱਚਿਆਂ ਲਈ 16 ਘੰਟੇ
• ਅਲ੍ਹੜਾਂ ਲਈ 9 ਘੰਟੇ
• ਬਾਲਗਾਂ ਲਈ 7 ਤੋਂ 8 ਘੰਟੇ

ਕਈ ਬਾਲਗ 5 ਘੰਟੇ ਦੀ ਨੀਂਦ ਤੋਂ ਬਾਅਦ ਵੀ ਚੁਸਤ ਮਹਿਸੂਸ ਕਰਦੇ ਹਨ ਅਤੇ ਕਈ 10 ਘੰਟੇ ਸੌਂਣ ਤੋਂ ਬਾਅਦ ਵੀ ਡਿਗੇ-ਡਿਗੇ ਰਹਿੰਦੇ ਹਨ। ਉਨਿੰਦਰੇ ਦੇ ਲੱਛਣ ਨੀਂਦ ਸੰਬੰਧੀ ਵਿਗਾੜ ਦੀ ਕਿਸਮ ’ਤੇ ਵੀ ਨਿਰਭਰ ਕਰਦੇ ਹਨ, ਜਿਵੇਂ ਕਿ:

1. ਦਿਨ ਵੇਲ਼ੇ ਬਹੁਤ ਨੀਂਦ ਆਉਣੀ
2. ਸੋਫ਼ੇ ਜਾਂ ਕੁਰਸੀ ਵਿੱਚ ਬੈਠੇ-ਬੈਠੇ ਸੌਂ ਜਾਣਾ
3. ਗੱਡੀ ਚਲਾਉਣ ਸਮੇਂ ਝੋਕੇ ਆਉਣੇ
4. ਖੁਰਾੜੇ ਮਾਰਨੇ ਜਾਂ ਨੀਂਦ ਵਿੱਚ ਸਾਹ ਰੁਕ-ਰੁਕ ਕੇ ਆਉਣਾ (ਜਿਵੇਂ ਸਲੀਪ ਐਪਨੀਆ ਵਿੱਚ ਹੁੰਦਾ ਹੈ, ਜਿਸ ਵਿੱਚ ਕੁਝ ਸਕਿੰਟਾਂ ਲਈ ਸੁੱਤੇ ਪਏ ਵਿਅਕਤੀ ਦੀ ਸਾਹ ਦੀ ਕਿਰਿਆ ਬੰਦ ਹੋ ਜਾਂਦੀ ਹੈ।)
5. ਨੀਂਦ ਦੇਰ ਨਾਲ ਆਉਣੀ ਅਤੇ ਲੱਤਾਂ ਵਿੱਚ ਬੇਚੈਨੀ ਰਹਿਣੀ

ਨੀਂਦ ਦੀ ਘਾਟ ਸੰਬੰਧੀ ਸੰਭਾਵਤ ਖ਼ਤਰੇ:

ਉਨਿੰਦਰਾਪਣ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਨੂੰ ਅਸਰ ਪਾਉਂਦਾ ਹੈ, ਜਿਵੇਂ ਕਿ ਗੱਡੀ ਚਲਾਉਂਦੇ ਹੋਏ ਐਕਸੀਡੈਂਟ ਦਾ ਖ਼ਤਰਾ, ਸੰਗਿਆਤਮਕ ਵਿਗਾੜ, ਆਪਸੀ ਰਿਸ਼ਤਿਆਂ ਵਿੱਚ ਵਿਗਾੜ (ਜਿਵੇਂ ਕਿ ਪੀੜ੍ਹਤ ਵਿਅਕਤੀ ਦੇ ਖੁਰ੍ਹਾੜਿਆਂ ਕਾਰਣ ਨਾਲ ਸੁੱਤੇ ਪਏ ਘਰ ਦੇ ਮੈਂਬਰਾਂ ਦੀ ਨੀਂਦ ਵਿੱਚ ਆਉਣ ਵਾਲੀ ਪਰੇਸ਼ਾਨੀ), ਕੰਮ ’ਤੇ ਖ਼ਰਾਬ ਕਾਰਗੁਜ਼ਾਰੀ, ਕੰਮ ’ਤੇ ਸੱਟਾਂ ਲੱਗਣੀਆਂ, ਯਾਦਾਸ਼ਤ ਸੰਬੰਧੀ ਸਮੱਸਿਆਵਾਂ ਅਤੇ ਮਿਜ਼ਾਜ ਵਿੱਚ ਖ਼ਰਾਬੀ।
ਮਾਨਸਿਕ ਉਤੇਜਨਾ, ਫ਼ਿਕਰ, ਸਦਮਾ, ਦਿਮਾਗ ਵੱਲ ਲੋੜ ਨਾਲੋਂ ਘੱਟ ਜਾਂ ਵੱਧ ਖ਼ੂਨ ਜਾਣਾ, ਵਪਾਰ ਜਾਂ ਮਾਲ ਜਾਇਦਾਦ ਵਿੱਚ ਘਾਟਾ ਪੈਣਾ ਜਾਂ ਬਹੁਤ ਹੀ ਵੱਡੀ ਖ਼ੁਸ਼ੀ ਜਿਸ ਨਾਲ ਮਨ ਝੂਮ ਉਠੇ, ਨਵੇਂ ਜਾਂ ਪੁਰਾਣੇ ਰੋਗ ਨਾਲ ਜੁੜੀ ਕੋਈ ਤਕਲੀਫ਼ ਆਦਿ ਉਨਿੰਦਰੇ ਦੇ ਕਾਰਣ ਹੋ ਸਕਦੇ ਹਨ।

ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਉਨਿੰਦਰੇ ਦਾ ਇਲਾਜ ਕਰਦਿਆਂ ਦਵਾਈ ਦੇ ਰਾਹੀਂ ਇਸ ਦੇ ਕਾਰਣਾਂ ਨੂੰ ਵੀ ਠੀਕ ਕਰਨ ਦੀ ਲੋੜ ਹੁੰਦੀ ਹੈ। ਦਿਨ ਭਰ ਦੇ ਸਾਰੇ ਫ਼ਿਕਰਾਂ, ਚਿੰਤਾਵਾਂ ਅਤੇ ਡਰ ਆਦਿ ਨੂੰ ਸੌਂਣ ਲੱਗਿਆਂ ਮਨ ਵਿੱਚੋਂ ਕੱਢ ਦੇਣਾ ਅਤੇ ਮਨ ਨੂੰ ਇਕਾਗਰ ਕਰਕੇ ਬਿਸਤਰੇ ’ਤੇ ਜਾਣਾ ਚਾਹੀਦਾ ਹੈ। ਕਮਰੇ ਅਤੇ ਆਲੇ-ਦੁਆਲੇ ਦਾ ਨੀਂਦ ਦੇ ਅਨੁਕੂਲ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ, ਕਮਰੇ ਵਿੱਚ ਹਨੇਰਾ ਹੋਣਾ, ਟੈਲੀਵਿਯਨ ਬੈ੍ਨਡਰੂਮ ਵਿੱਚ ਨਾ ਰੱਖਣਾ, ਸੌਂਣ ਤੋਂ ਪਹਿਲਾਂ ਇੰਟਰਨੈ੍ਨਟ ਦੀ ਵਰਤੋਂ ਨਾ ਕਰਨਾ, ਸੌਂਣ ਤੋਂ ਲਗਭਗ ਦੋ ਘੰਟਿਆਂ ਪਹਿਲਾਂ ਭੋਜਨ ਖਾ ਲੈਣਾ, ਸੌਂਣ ਤੋਂ ਪਹਿਲਾਂ ਕੋਸੇ ਪਾਣੀ ਨਾ ਇਸ਼ਨਾਨ ਕਰਨਾ ਅਤੇ ਮਨ ਨੂੰ ਬਿਲਕੁਲ ਖਾਲੀ ਕਰਕੇ ਸੌਂਣ ਨਾਲ ਕੁਦਰਤੀ ਢੰਗ ਨਾਲ ਚੰਗੀ ਨੀਂਦ ਮਾਣੀ ਜਾ ਸਕਦੀ ਹੈ।

ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਅਸਰਦਾਰ ਦਵਾਈਆਂ ਹਨ ਜੋ ਉਨਿੰਦਰੇ ਦੀ ਅਵਸਥਾ ਨੂੰ ਬਾਖ਼ੂਬੀ ਠੀਕ ਕਰਦੀਆਂ ਹਨ ਪਰ ਦਵਾਈ ਦੀ ਚੋਣ ਤਾਂ ਹੀ ਹੋ ਸਕਦੀ ਹੈ ਜੇ ਉਨਿੰਦਰੇ ਦੇ ਪਿੱਛੇ ਢੁੱਕਵੇਂ ਕਾਰਣਾਂ ਨੂੰ ਪਛਾਣਿਆ ਜਾਵੇ। ਹਰ ਇੱਕ ਮਨੁੱਖ ਦੇ ਉਨਿੰਦਰੇ ਪਿੱਛੇ ਕਾਰਣ ਇੱਕੋ ਜਿਹੇ ਨਾ ਹੋਣ ਕਰਕੇ ਇੱਕ ਹੀ ਹੋਮਿਓਪੈਥਿਕ ਦਵਾਈ ਦੀ ਵਰਤੋਂ ਨਹੀਂ ਹੋ ਸਕਦੀ। ਢੁਕਵੀਂ ਹੋਮਿਓਪੈਥਿਕ ਦਵਾਈ ਦੇਣ ਲਈ ਹਰ ਇੱਕ ਕੇਸ ਨੂੰ ਵਖਰੇਵੇਂ ਨਾਲ ਸਮਝ ਕੇ ਹੀ ਉਨਿੰਦਰੇ ਅਤੇ ਸਲੀਪ ਐਪਨੀਆ ਤੋਂ ਪੀੜ੍ਹਤ ਵਿਅਕਤੀ ਦੀ ਮਦਦ ਹੋ ਸਕਦੀ ਹੈ।

ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ Youtube.com ’ਤੇ ਇਸ ਲੇਖ ਦੇ ਲੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। “RS Saini Homeopathy”  ਲਿਖ ਕੇ ਸਰਚ ਕਰੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤੱਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।

ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)

#231 (ਦੂਜੀ ਮੰਜ਼ਿਲ) 8138 128 St. Surrey.

Phone: 604.502.9579.

604.725.8401

www.homeopathsaini.com

Be the first to comment

Leave a Reply